ਨਿਰਮਲ ਸਿੰਘ ਭੰਡਾਲ ਯਾਦਗਾਰੀ ਪੁਰਸਕਾਰ 2024

ਇੰਜੀ ਖਜ਼ਾਨ ਸਿੰਘ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਡਾਲ 2024 ਯਾਦਗਾਰੀ ਪੁਰਸਕਾਰ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਦੀ ਝੋਲੀ 
ਕਪੂਰਥਲਾ, (ਕੌੜਾ)- ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾਂ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੀ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਿਲ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਡਾ.ਅਵਤਾਰ ਸਿੰਘ ਭੰਡਾਲ, ਡਾ. ਸੁਰਿੰਦਰਪਾਲ ਸਿੰਘ ,ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ ਅਤੇ ਅਵਤਾਰ ਸਿੰਘ ਗਿੱਲ ਵੱਲੋਂ ਲਏ ਗਏ ਫੈਸਲੇ ਅਨੁਸਾਰ ਪ੍ਰਿੰਸੀਪਲ ਨਿਰਮਲ ਸਿੰਘ ਭੰਡਾਲ 2023 ਯਾਦਗਾਰੀ ਪੁਰਸਕਾਰ ਉੱਘੇ ਕਵੀ ਇੰਜੀਨੀਅਰ ਖਜ਼ਾਨ ਸਿੰਘ ਜੀ ਨੂੰ ਦਿੱਤਾ ਜਾ ਰਿਹਾ ਹੈ ,ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਡਾਲ 2024 ਯਾਦਗਾਰੀ ਪੁਰਸਕਾਰ ਪ੍ਰਸਿੱਧ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਨੂੰ 21 ਅਪ੍ਰੈਲ 2024 ਦਿਨ ਐਤਵਾਰ ਨੂੰ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਸਵੇਰੇ 10:00 ਵਜੇ ਕਰਵਾਏ ਜਾ ਰਹੇ ਸਮਾਗਮ ਵਿੱਚ ਦਿੱਤੇ ਜਾਣਗੇ।
ਮੀਡੀਆ ਨੂੰ ਇਹ ਜਾਣਕਾਰੀ ਸਿਰਜਣਾ ਕੇਂਦਰ ਦੇ ਕਾਰਜਕਾਰੀ ਪ੍ਰੈੱਸ ਸਕੱਤਰ ਆਸ਼ੂ ਕੁਮਰਾ ਅਤੇ ਸਹਾਇਕ ਪ੍ਰੈਸ ਸਕੱਤਰ ਮਲਕੀਤ ਸਿੰਘ ਮੀਤ ਵੱਲੋਂ ਦਿੱਤੀ ਗਈ! ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਡਾ.ਅਵਤਾਰ ਸਿੰਘ ਭੰਡਾਲ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਇਸ ਸਨਮਾਨ ਸਮਾਗਮ ਦੌਰਾਨ ਇਲਾਕੇ ਦੇ ਹਾਜ਼ਰ ਕਵੀਆਂ ਦਾ ਕਵੀ-ਦਰਬਾਰ ਵੀ ਕਰਵਾਇਆ ਜਾਵੇਗਾ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰਾਲਾ ਮਾਛੀਵਾੜਾ ਨਵਾਂ ਸ਼ਹਿਰ ਸੜਕ ਦਾ ਕੰਮ ਜ਼ੋਰਾਂ ਉੱਤੇ 
Next articleSC issues notice to ED on CM Kejriwal’s plea against arrest