ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਦਰਿਆ ਨੇ ਅਨੇਕਾਂ ਤਰੀਕਿਆਂ ਦੇ ਨਾਲ ਪੰਜਾਬ ਦੀ ਨੌਜਵਾਨੀ ਖਤਮ ਕੀਤੀ ਜਾ ਰਹੀ ਹੈ ਇੱਕ ਪਾਸੇ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ ਮਰ ਰਹੇ ਹਨ। ਦੂਜੇ ਪਾਸੇ ਨਸ਼ਾ ਤਸਕਰਾਂ ਨੂੰ ਜੇ ਕੋਈ ਰੋਕਦਾ ਹੈ ਤਾਂ ਨਸ਼ਾ ਤਸਕਰ ਉਸ ਨੂੰ ਮਾਰ ਰਹੇ ਹਨ ਸਮੁੱਚੇ ਪੰਜਾਬ ਵਿੱਚੋਂ ਹੀ ਰੋਜ਼ਾਨਾ ਅਜਿਹੀਆਂ ਖਬਰਾਂ ਆ ਰਹੀਆਂ ਹਨ।
ਬੀਤੇ ਦਿਨੀ ਜਿਲਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦੇ ਨਜਦੀਕ ਪੈਦੇ ਪਿੰਡ ਖੇੜਾ ਵਿੱਚ ਵੀ ਅਜਿਹੀ ਹੀ ਇੱਕ ਦਿਲ ਕੰਬਊ ਘਟਨਾ ਵਾਪਰੀ ਹੈ ਜਿਸ ਵਿੱਚ ਸੋਨੂ ਮੰਤਰੀ ਨਾਮ ਦੇ ਨਸ਼ਾ ਤਸਕਰ ਨੇ ਉਹਨਾਂ ਨੌਜਵਾਨਾਂ ਉੱਪਰ ਗੱਡੀ ਚਾੜ ਦਿੱਤੀ ਜੋ ਨਸ਼ੇ ਦੇ ਮਾਮਲੇ ਵਿੱਚ ਉਸ ਦਾ ਵਿਰੋਧ ਕਰਦੇ ਸਨ। ਇਸ ਨਸਾ ਤਸਕਰ ਨੇ ਕੁਲਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਗੱਡੀ ਹੇਠਾਂ ਦਰੜ ਕੇ ਬਹੁਤ ਬੁਰੇ ਤਰੀਕੇ ਨਾਲ ਮਾਰ ਦਿੱਤਾ ਤੇ ਉਸ ਦੇ ਤਿੰਨ ਸਾਥੀਆਂ ਨੂੰ ਜਖਮੀ ਕਰ ਦਿੱਤਾ ਜਿਸ ਦੀ ਲੱਤ ਬਾਂਹ ਟੁੱਟ ਗਈ ਤੇ ਉਹ ਜੇਰੇ ਇਲਾਜ ਹਨ।
ਇਸ ਨਸ਼ਾ ਤਸਕਰ ਦੇ ਕਾਰਨਾਮੇ ਦੇ ਵਿਰੁੱਧ ਪਿੰਡ ਖੇੜਾ ਤੋਂ ਇਲਾਵਾ ਮਾਛੀਵਾੜਾ ਇਲਾਕੇ ਦੇ ਲੋਕਾਂ ਵਿੱਚ ਬਹੁਤ ਗੁੱਸਾ ਦੇਖਣ ਨੂੰ ਮਿਲਿਆ ਜਿਨਾਂ ਨੇ ਥਾਣਾ ਮਾਛੀਵਾੜਾ ਅੱਗੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤਾਂ ਕਿ ਪੁਲਿਸ ਨੂੰ ਤਸਕਰ ਨੂੰ ਫੜ ਸਕੇ ਬੇਸ਼ਕ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਪੁਲਿਸ ਨਸ਼ਾ ਤਸਕਰ ਤੋਂ ਦੂਰ ਹੀ ਜਾਪਦੀ ਹੈ। ਨੌਜਵਾਨ ਦੀ ਮੌਤ ਬਾਰੇ ਜਦੋਂ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਮਕਾਣ ਲੈ ਕੇ ਪਿੰਡ ਖੇੜਾ ਵੱਲ ਪੁੱਜਣ ਲੱਗੇ ਪਰ ਉਸ ਵੇਲੇ ਸਥਿਤੀ ਬਹੁਤ ਹੀ ਗੰਭੀਰ ਹੋ ਗਈ ਜਦੋਂ ਇਹੀ ਮਕਾਣਾ ਥਾਣਾ ਮਾਛੀਵਾੜਾ ਦੇ ਅੱਗੇ ਲੱਗੇ ਧਰਨੇ ਦੇ ਵਿੱਚ ਢੁਕੀਆਂ। ਅਜਿਹਾ ਦਿ੍ਸ਼ ਦੇਖ ਕੇ ਨਸ਼ਿਆਂ ਦੇ ਨਾਲ ਉਜੜ ਰਹੇ ਪੰਜਾਬ ਦੀ ਜੋ ਤਸਵੀਰ ਸੀ ਉਹ ਆਪਣੇ ਆਪ ਹੀ ਬਿਆਨ ਹੋ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਮੁਖੀ ਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਤੋਂ ਬਿਨਾਂ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂ ਅਜਿਹੇ ਗੰਭੀਰ ਮੁੱਦੇ ਵੱਲ ਕਦੋਂ ਧਿਆਨ ਦੇਣਗੇ ਜਦੋਂ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਨਸ਼ਿਆਂ ਦੇ ਰੂਪ ਵਿੱਚ ਸੱਥਰ ਉੱਤੇ ਪਈਆਂ ਹੋਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly