ਨਿੱਕੀ ਉਮਰ ਮਾਮਲੇ ਭਾਰੀ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਨਿੱਕੀ ਉਮਰੇ ਜਿੰਮੇਵਾਰੀਆਂ ਪੈ ਗਈਆਂ ਵੱਡੀਆ,
ਜਦੋ ਪੈਰਾਂ ਦਾ ਭਾਰ ਝਲਦੀਆਂ ਨਹੀ ਸੀ ਅੱਡੀਆਂ ,
ਰੋਂਦਿਆਂ ਦੇ ਪੂੰਝਦਾ ਨਾ ਕੋਈ ਆਣ ਕੇ ਅੱਥਰੂ ,
ਬਾਪੂ ਤੇਰੇ ਜਾਣ ਪਿੱਛੋ ਸਭ ਨੇੜਲੇ ਤੋੜ ਗੇ ਸਕੀਰੀ
ਬਹੁਤੇ ਦਿਨ ਤੇਰੇ ਦੂਰ ਹੋਣ ਦਾ ਅਫਸੋਸ ਨਾ ਕੀਤਾ ,
ਧੀ ਤੇਰੀ ਲਾਡਲੀ ਲਾਉਦੀ ਫਿਰਦੀ ਆ ਖੇਤਾ ਵਿੱਚ ਜੀਰੀ ,

ਰਾਤਾ ਨੂੰ ਨਾ ਨੀਦਰ ਅੱਖਾਂ ਦੇ ਵਿੱਚ ਪੈਦੀ ,
ਨਾ ਚੈਨ ਦਿਨ ਦੇ ਵਿੱਚ ਦਿਲ ਨੂੰ ਆਵੇ ,
ਤੇਰਾ ਪੈਦਾ ਏ ਭੁਲੇਖਾ ਜਦੋਂ ਕੋਈ ਗੇਟ ਆਣ ਖੜਾਕਾਵੇ,
ਨਾਲ ਸਾਡੇ ਬਾਪੂ ਤੂੰ ਗੱਲ ਦਿਲ ਦੀ ਨਾ ਕੀਤੀ ਤੂੰ ਅਖੀਰੀ
ਬਹੁਤੇ ਦਿਨ ਤੇਰੇ ਦੂਰ ਹੋਣ ਦਾ ਅਫਸੋਸ ਨਾ ਕੀਤਾ
ਧੀ ਤੇਰੀ ਲਾਡਲੀ ਲਾਉਦੀ ਫਿਰਦੀ ਆ ਖੇਤਾਂ ਵਿੱਚ ਜੀਰੀ,

ਸਾਨੂੰ ਹਰ ਪਾਸੇ ਉਜਾੜ ਲੱਗੇ ,ਦੁਨਿਆਂ ਭਾਵੇ ਲੱਖ ਵੱਸਦੀ ਆ ,
ਦਿਲ ਅੰਮੜੀ ਦਾ ਰੋਵੇ ,ਉਝ ਝੂਠਾ ਜਿਹਾ ਸਾਡੇ ਨਾਲ ਹੱਸਦੀ ਆ,
ਵੀਰਾ ਪਿਰਤੀ ਵੀ ਗੁੰਮਸੁਮ ਜਿਹਾ ਰਹਿੰਦਾ
ਵਕਤ ਮਾੜਾ ਰੱਬ ਨੇ ਦਿਖਾਇਆ ,
ਸਭ ਪਾਸੇ ਵੱਟ ਗਏ ਜਿਨਾਂ ਦੇ ਤੂੰ ਰਲਦਾ ਰਿਹਾ ਸੀਰੀ ,
ਬਹੁਤੇ ਦਿਨ ਤੇਰੇ ਦੂਰ ਹੋਣ ਦਾ ਅਫਸੋਸ ਨਾ ਕੀਤਾ ,
ਧੀ ਤੇਰੀ ਲਾਡਲੀ ਲਾਉਦੀ ਫਿਰਦੀ ਆ ਖੇਤਾ ਵਿੱਚ ਜੀਰੀ

ਪਿਰਤੀ ਸ਼ੇਰੋਂ

ਪਿੰਡ ਤੇ ਡਾਕ ਸ਼ੇਰੋਂ
ਜਿਲਾ ਸੰਗਰੂਰ
98144 07342

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleThree Punjabis appointed Ministers in Ontario
Next articleਕਿਸਾਨ ਮੋਰਚਾ