HOME ਨਿਖਿਲ ਸਿੰਗਲ ਨੋਬਲ ਟਰੱਸਟ ਦੀ ਅਫ਼ਸਰ ਵੱਲੋਂ ਸਕੂਲ ਦਾ ਦੌਰਾ

ਨਿਖਿਲ ਸਿੰਗਲ ਨੋਬਲ ਟਰੱਸਟ ਦੀ ਅਫ਼ਸਰ ਵੱਲੋਂ ਸਕੂਲ ਦਾ ਦੌਰਾ

1
ਫੋਟੋ - ਟਰੱਸਟ ਅਫ਼ਸਰ ਪੂਨਮ ਸਕੂਲ ਦਾ ਦੌਰਾ ਕਰਦੇ ਹੋਏ ਨਾਲ ਪ੍ਰਿੰਸੀਪਲ ਹਰਦੀਪ ਕੌਰ ਤੇ ਹੋਰ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗ਼ਰੀਬ ਵਿਦਿਆਰਥੀਆਂ ਅਤੇ ਸਕੂਲਾਂ ਦੀ ਬਿਹਤਰੀ ਲਈ ਕੰਮ ਕਰਨ ਵਾਲੀ ਸੰਸਥਾ ਨਿਖਿਲ ਸਿੰਗਲ ਨੋਬਲ ਟਰੱਸਟ ਦੀ ਅਫ਼ਸਰ ਪੂਨਮ ਵੱਲੋਂ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ / ਸਕੂਲ ਆਫ਼ ਐਮੀਨੈੱਸ ਮਿਲਰਗੰਜ ਢੋਲੇਵਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਨੇ ਉਹਨਾਂ ਨੂੰ ਸਕੂਲ ਵਿੱਚ ਦਰਪੇਸ਼ ਮੁਸ਼ਕਲਾਂ ਅਤੇ ਲੋੜਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਟਰੱਸਟ ਦੀ ਅਫ਼ਸਰ ਪੂਨਮ ਨੇ ਪ੍ਰਿੰਸੀਪਲ ਨੂੰ ਭਰੋਸਾ ਦਿੱਤਾ ਕਿ ਟਰੱਸਟ ਵੱਲੋਂ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇਗੀ । ਇਸ ਮੌਕੇ ਲੈਕਚਰਾਰ ਸ਼ਾਲੂ ਬਾਂਸਲ, ਰਜਵਿੰਦਰ ਕੌਰ, ਅਧਿਆਪਕ ਆਗੂ ਮਨੀਸ਼ ਕੁਮਾਰ, ਰੁਪਿੰਦਰ ਸਿੰਘ, ਪ੍ਰਭਜੋਤ ਸਿੰਘ ਅਤੇ ਬਲਰਾਜ ਸਿੰਘ ਵੀ ਮੌਜੂਦ ਸਨ। ਇਸ ਮੌਕੇ ਲੈਕਚਰਾਰ ਸੁਖਦੇਵ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਲਵਿਦਾ ! ਅੰਤਰਰਾਸ਼ਟਰੀ ਬਜ਼ੁਰਗ ਦੌੜਾਕ ਬਾਪੂ ਫ਼ੌਜਾ ਸਿੰਘ
Next articleਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਰੂਰੀ ਹਨ ਸਮਰ ਕੈਂਪ