ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ਸਾਦਗੀ ਨਿਆਰੇਪਣ ਗੁਰਬਾਣੀ ਤੇ ਗਰੀਬ ਦੀ ਰੱਖਿਆ ਜਿਹੇ ਕਾਰਨਾਂ ਕਰਕੇ ਕੀਤੀ। ਦਸ ਗੁਰੂ ਸਾਹਿਬਾਨਾਂ ਤੇ ਪੰਜਾਬ ਨਾਲ ਸੰਬੰਧਿਤ ਧਾਰਮਿਕ ਸੂਰਬੀਰ ਯੋਧਿਆਂ ਗੁਰੂਆਂ ਪੀਰ ਫਕੀਰਾਂ ਨੇ ਭਗਤਾਂ ਨੇ ਇਹਨਾਂ ਗੱਲਾਂ ਉੱਤੇ ਪਹਿਰਾ ਦਿੱਤਾ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸਿੱਖਾ ਨੂੰ ਹਰ ਇੱਕ ਕਿਸਮ ਦੇ ਨਸ਼ੇ ਤੋਂ ਵਰਜਿਆ ਗਿਆ ਹੈ ਤੇ ਨਾਲ ਹੀ ਮੀਟ ਆਦਿ ਖਾਣ ਦੀ ਮਨਾਹੀ ਹੈ ਪਰ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਕਈ ਦਲ ਪੰਥਾਂ ਦੇ ਵਿੱਚ ਨਹਿੰਗ ਸਿੰਘ ਬੱਕਰੇ ਨੂੰ ਝਟਕਾ ਕੇ ਉਸ ਦਾ ਮੀਟ ਬਣਾਉਂਦੇ ਹਨ ਤੇ ਲੰਗਰ ਵਿੱਚ ਵੀ ਵਰਤਾਇਆ ਜਾਂਦਾ ਹੈ। ਪਰ ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਇੱਕ ਹੈਰਾਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਵੀ ਪਹਿਲੀ ਵਾਰ ਹੈ। ਨਿਹੰਗ ਸਿੰਘਾਂ ਨੇ ਇੱਕ ਝਟਕਾ ਮੀਟ ਦੇ ਨਾਮ ਹੇਠ ਮੀਟ ਦੀ ਦੁਕਾਨ ਖੋਲ ਦਿੱਤੀ ਹੈ ਇਸ ਦੁਕਾਨ ਨੂੰ ਚਲਾ ਵੀ ਨਿਹੰਗ ਰਹੇ ਹਨ ਪਹਿਲਾਂ ਤਾਂ ਆਮ ਲੋਕਾਂ ਨੂੰ ਘੱਟ ਹੀ ਜਾਣਕਾਰੀ ਸੀ ਪਰ ਸੋਸ਼ਲ ਮੀਡੀਆ ਉੱਪਰ ਇਸ ਦੁਕਾਨ ਦੇ ਆ ਜਾਣ ਕਾਰਨ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਜਿਹੜੇ ਨਿਹੰਗ ਸਿੰਘਾਂ ਨੇ ਇਹ ਮੀਟ ਦੀ ਦੁਕਾਨ ਖੋਲੀ ਹੈ ਉਹ ਤਾਂ ਇਸ ਨੂੰ ਝਟਕਾ ਮੀਟ ਦੇ ਤੌਰ ਉਤੇ ਸਹੀ ਹੀ ਕਹਿ ਰਹੇ ਹਨ ਪਰ ਦੂਜੇ ਪਾਸੇ ਅਨੇਕਾਂ ਧਾਰਮਿਕ ਜਥੇਬੰਦੀਆਂ ਤੇ ਸੰਪਰਦਾਵਾਂ ਨੇ ਇਸ ਨੂੰ ਗਲਤ ਕਿਹਾ ਹੈ ਇਹ ਆਮ ਲੋਕਾਂ ਵਿੱਚ ਵੀ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਕੁਝ ਲੋਕਾਂ ਨੇ ਇਸ ਮੀਟਿੰਗ ਦੀ ਦੁਕਾਨ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਧਾਰਮਿਕ ਆਗੂਆਂ ਤੇ ਹੋਰ ਸ਼ਖਸ਼ੀਅਤਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਹੈ ਕਿਉਂਕਿ ਇਸ ਤਰ੍ਹਾਂ ਨਿਹੰਗ ਸਿੰਘਾਂ ਨੇ ਜੋ ਲਿਖਿਆ ਉਸ ਦਾ ਗਲਤ ਸੁਨੇਹਾ ਜਾਂਦਾ ਹੈ ਅੱਗੇ ਦੇਖੋ ਹੁਣ ਕਿ ਨਿਹੰਗਾਂ ਵੱਲੋਂ ਸ਼ੁਰੂ ਕੀਤੀ ਗਈ ਝਟਕਾ ਮੀਟ ਦੁਕਾਨ ਦਾ ਮਾਮਲਾ ਕਿੱਧਰ ਨੂੰ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj