ਨਿਆਗਰਾ ਫਾਲ ਓਨਟਾਰੀਓ ਦੇ ਆਈ ਮੇਲੇ ਵਿੱਚ ਕਲਾਕਾਰਾਂ ਲਾਈਆਂ ਰੌਣਕਾਂ ਹੀਰਾ ਧਾਰੀਵਾਲ ਨੇ ‘ਲਵ ਯੂ ਕਨੇਡਾ’ ਗੀਤ ਗਾਕੇ ਬੰਨ੍ਹਿਆ ਸਮਾਂ

ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)-ਆਈ ਮੇਲਾ ਨਿਆਗਰਾ ਫਾਲ ਓਨਟਾਰੀਓ ਕੈਨੇਡਾ ਵਿੱਚ ਹਰ ਸਾਲ ਦੀ ਤਰ੍ਹਾਂ ਧੂਮ ਧਾਮ ਨਾਲ ਬੇਹੱਦ ਸੁਚੱਜੇ ਪ੍ਰਬੰਧਾਂ ਦੀ ਨਿਗਰਾਨੀ ਹੇਠ ਮਨਾਇਆ ਗਿਆ । ਜਿਸ ਵਿੱਚ ਬਹੁਤ ਸਾਰੇ ਸਿੰਗਰਜ ਨੇ ਆਪਣੀ ਆਪਣੀ ਦਮਦਾਰ ਹਾਜ਼ਰੀ ਦੇ ਕੇ ਮੇਲੇ ਵਿੱਚ ਹਾਜ਼ਰੀਨ ਨੂੰ ਸੰਗੀਤਕ ਮਾਹੌਲ ਦਿੱਤਾ । ਇਸ ਮੌਕੇ ਗਾਇਕ ਹੀਰਾ ਧਾਰੀਵਾਲ, ਮਹਿਤਾਬ ਵਿਰਕ, ਰੁਪਿੰਦਰ ਹਾਂਡਾ, ਹੈਰੀ ਸੰਧੂ, ਬੁੱਕਣ ਜੱਟ, ਜੱਸ ਨੂਰ ਸਮੇਤ ਕਈ ਹੋਰ ਗਾਇਕਾਂ ਨੇ ਸਟੇਜ ਤੇ ਆਪਣੇ ਗੀਤਾਂ ਰਾਹੀਂ ਪਰਫਾਰਮ ਕੀਤਾ । ਮੈਨੇਜਮੈਂਟ ਕਮੇਟੀ ਵਿੱਚ ਚੇਅਰਮੈਨ ਬਲਜਿੰਦਰ ਤੰਬੜ, ਕਸ਼ਮੀਰ ਧਾਰਨੀ, ਸੁਖਰਾਜ ਸੰਧੂ (ਸਟੇਜ ਸੈਕਟਰੀ) ਤੇ ਸਾਰੀ ਮੈਨੇਜਮੈਂਟ ਨੇ ਵਧੀਆ ਪ੍ਰਬੰਧ ਕੀਤਾ। ਇਹ ਮੇਲਾ ਹਰ ਸਾਲ ਮਨਾਇਆ ਜਾਂਦਾ, ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਵਿਦੇਸ਼ ਵਿੱਚ ਬੁਲੰਦ ਕਰਦਾ ਹੈ । ਹੀਰਾ ਧਾਰੀਵਾਲ ਨੇ ‘ਲਵ ਯੂ ਕਨੇਡਾ’ ਗੀਤ ਗਾ ਕੇ ਬੜੀ ਵਾਹ ਵਾਹ ਖੱਟੀ ਤੇ ਬਾਕੀ ਹੋਰ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ, ਜਿਨਾਂ ਨੇ ਸਾਰੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਹਨਾਂ ਦਾ ਮਾਣ ਸਨਮਾਨ ਕੀਤਾ । ਅੰਤ ਵਿੱਚ ਮੈਨੇਜਮੈਂਟ ਕਮੇਟੀ ਬਲਜਿੰਦਰ ਤੰਬੜ, ਕਸ਼ਮੀਰ ਧਾਰਨੀ, ਸੁਖਰਾਜ ਸੰਧੂ ਸਮੇਤ ਸਾਰੇ ਪ੍ਰਬੰਧਕਾਂ ਨੇ ਮੇਲੇ ਵਿੱਚ ਹਾਜ਼ਰ ਹੋਏ ਸਾਰੇ ਮੇਲੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਤੇ ਕਲਾਕਾਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਸੱਭਿਆਚਾਰਕ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ‌।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੋਹੀ ਬ੍ਰਦਰਜ਼ ਨੇ ਕੈਲਗਿਰੀ ਕਨੇਡਾ ‘ਚ ਰੱਖੀ ਮੰਗਲ ਹਠੂਰ ਦੀ ਸ਼ਾਨਦਾਰ ਮਹਿਫ਼ਲ
Next articleਲੈਂਡ ਫਾਰ ਜੌਬ ਮਾਮਲੇ ‘ਚ ਲਾਲੂ ਪਰਿਵਾਰ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਨੇ ਜਾਰੀ ਕੀਤਾ ਸੰਮਨ; 7 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ