(ਸਮਾਜ ਵੀਕਲੀ)
ਸਿਖ਼ਰ ਦੁਪਹਿਰੇ
ਵਿਹੜੇ ਦੇ ਤੱਪਦੇ
ਫਰਸ਼ ‘ਤੇ
ਨਿੱਕੇ ਨਿੱਕੇ
ਹੱਥਾਂ ਨਾਲ
ਝਾੜੂ ਪੋਚਾ ਕਰਦੀ
ਮਾਂ ਨਾਲ ਆਂਦੀ
ਹੱਥ ਵਟਾਂਉਂਦੀ
ਪਾਰੋ………
ਦੇਖ ਮੈਨੂੰ ਤਰਸ ਆਂਦਾ
ਮੇਰੀਆਂ ਅੱਖਾਂ ਨਮ ਨੇ
ਏ ਸੀ ਵਾਲਾ ਕਮਰਾ
ਅੰਦਰ ਬਹੁਤ ਠੰਡਾ
ਅਪਣੀ ਧੀ ‘ਤੇ
ਏ ਸੀ ਬਲੈਂਕੇਟ ਪਾਉਂਦੀ
ਕੰਬਦਿਆਂ ਹੱਥਾਂ ਨਾਲ
ਲੀਰੋ ਲੀਰ
ਕਰ ਦੇਨੀ ਹਾਂ ਮੈਂ
ਅਪਣੀ ਸਮਾਜ ਸੇਵੀ
ਸੰਸਥਾ ਦਾ ਬੈਨਰ
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly