ਨਵ ਨਿਯੁਕਤ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੁਆਰਾ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਸਰਬ ਸੰਮਤੀ  ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਵੱਲੋ ਜੱਥੇਬੰਦੀ ਦੇ ਸਮੂਹ ਪੱਤਰਕਾਰ ਸਾਹਿਬਾਨ ਨਾਲ ਸਲਾਹ ਮਸ਼ਵਰਾ ਕਰਕੇ ਪ੍ਰੈੱਸ ਕਲੱਬ  ਸੁਲਤਾਨਪੁਰ ਲੋਧੀ ਦੀ ਨਵੀਂ ਬਾਡੀ ਦਾ ਐਲਾਨ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਭਵਨ ਵਿਖੇ ਕੀਤਾ ਗਿਆ। ਜਿਸ ਵਿਚ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਦਿੱਤੇ ਸੁਝਾਅ ਅਨੁਸਾਰ 27 ਨਵੇ ਮੈਬਰ ਤੇ 12 ਪੁਰਾਣੇ ਆਹੁਦੇਦਾਰ ਸ਼ਾਮਲ ਕੀਤੇ ਗਏ।
ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਦੀਪਕ ਧੀਰ ਤੇ ਬਲਵਿੰਦਰ ਸਿੰਘ ਲਾਡੀ ਨੂੰ ਬਣਾਇਆ ਗਿਆ ।
 ਜਨਰਲ ਸਕੱਤਰ ਲਕਸ਼ਮੀ ਨੰਦਨ , ਸਕੱਤਰ ਜਗਮੋਹਨ ਸਿੰਘ ਜਾਂਗਲਾ ਤੇ ਜੁਆਇੰਟ ਸਕੱਤਰ ਅਰਵਿੰਦ ਪਾਠਕ ਨੂੰ ਬਣਾਇਆ ਗਿਆ ।
ਜਥੇਬੰਦੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਬਲਬੀਰ ਸਿੰਘ ਧੰਜੂ, ਨਰਿੰਦਰ ਹਨੀ ਤੇ ਮਾਸਟਰ ਜਗੀਰ ਸਿੰਘ ਬਾਜਵਾ ਬਣਾਏ ਗਏ ।
ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸ. ਬਲਵਿੰਦਰ ਸਿੰਘ ਧਾਲੀਵਾਲ ਅਤੇ ਸਹਾਇਕ ਪ੍ਰੈਸ ਸਕੱਤਰ ਨਿਰਮਲ ਸਿੰਘ ਹੈਪੀ ਬਣਾਏ ਗਏ।
ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਵਰੁਣ ਸ਼ਰਮਾ , ਕੰਵਲਪ੍ਰੀਤ ਸਿੰਘ ਕੌੜਾ, ਸ੍ਰੀ ਜਤਿੰਦਰ ਸੇਠੀ , ਰਣਜੀਤ ਸਿੰਘ ਚੰਦੀ , ਦਿਲਬਾਗ ਸਿੰਘ (ਡਡਵਿੰਡੀ), ਸ੍ਰੀਮਤੀ ਮਲਕੀਤ ਕੌਰ ਬਣਾਏ ਗਏ ।
ਖਜਾਨਚੀ ਰਾਕੇਸ਼ ਕੁਮਾਰ ਤੇ ਸਿਮਰਨ ਸਿੰਘ ਸੰਧੂ ਬਣਾਏ ਗਏ ।
ਲੀਗਲ ਐਡਵਾਈਜਰ ਐਡ. ਰਾਜਿੰਦਰ ਸਿੰਘ ਰਾਣਾ ਨੂੰ ਬਣਾਇਆ ਗਿਆ ।
ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਨਰੇਸ਼ ਹੈਪੀ ਤੇ ਸਹਾਇਕ ਸਲਾਹਕਾਰ ਮਾਸਟਰ ਮਨੋਜ ਸ਼ਰਮਾ ਬਣਾਏ ਗਏ ।
ਪ੍ਰੈਸ ਕਲੱਬ ਦੇ ਲਾਇਬ੍ਰੇਰੀ ਇੰਚਾਰਜ ਮਾਸਟਰ ਦੇਸ ਰਾਜ ਬੂਲਪੁਰ ਤੇ ਸਹਾਇਕ ਲਾਇਬ੍ਰੇਰੀ ਇੰਚਾਰਜ ਲਖਵੀਰ ਸਿੰਘ ਲੱਖੀ ਬਣਾਏ ਗਏ ।
ਇਸ ਸਮੇਂ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ 7 ਮੈਂਬਰੀ ਕਾਰਜਕਾਰਨੀ ਕਮੇਟੀ ਬਣਾਈ ਗਈ।ਜਿਸਦੇ ਚੇਅਰਮੈਨ ਜਗਜੀਤ ਸਿੰਘ ਧੰਜੂ , ਵਾਈਸ ਚੇਅਰਮੈਨ ਗੌਰਵ ਧੀਰ, ਕਾਰਜਕਾਰੀ ਮੈਂਬਰ ਮਾਸਟਰ ਪਰਸਨ ਲਾਲ ਭੋਲਾ ਤਲਵੰਡੀ ਚੌਧਰੀਆਂ, ਅਸ਼ਵਨੀ ਜੋਸ਼ੀ ਸੁਲਤਾਨਪੁਰ ਲੋਧੀ , ਬਿਕਰਮਪਾਲ ਵਿਕੀ ਤਲਵੰਡੀ ਚੌਧਰੀਆਂ,ਕੁਲਬੀਰ ਸਿੰਘ ਮਿੰਟੂ ਤੇ ਸ੍ਰੀ ਚੰਦਰ ਮੜ੍ਹੀਆ ਬਣਾਏ ਗਏ ।
ਇਸਤੋਂ ਇਲਾਵਾ 7 ਮੈਂਬਰੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸ੍ਰੀ ਸਤਪਾਲ ਕਾਲਾ , ਵਾਈਸ ਚੇਅਰਮੈਨ ਸੰਤੋਖ ਸਿੰਘ ਪੰਨੂ , ਕਮੇਟੀ ਮੈਂਬਰ ਤਰਸੇਮ ਸਿੰਘ ਥਿੰਦ , ਕੁਲਵਿੰਦਰ ਸਿੰਘ ਲਾਡੀ, ਜਰਨੈਲ ਸਿੰਘ ਗਿੱਲ, ਅਮਰਜੀਤ ਸਿੰਘ (ਪੁਲਸ ਦਰਪਨ) ਤੇ ਗੁਰਮਿੰਦਰ ਪਾਲ ਸਿੰਘ ਕੰਡਾ ਬਣਾਏ ਗਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਚਾਇਤੀ ਚੋਣਾਂ ਵਿੱਚ ਵੀ ਭਾੜੇ ਦੇ ਜਰਨੈਲਾਂ ਨੂੰ ਅੱਗੇ ਲਾ ਕੇ ਲੜਨ ਦੀ ਤਿਆਰੀ ਵਿਚ ਹੁਕਮਰਾਨ
Next articleਬਲਾਕ ਪੱਧਰੀ ਕੰਪਿਊਟਰ ਟਾਈਪਿੰਗ ਮੁਕਾਬਲੇ ਕਰਵਾਏ ਗਏ ਜਿੰਦਗੀ ਵਿੱਚ ਸਫ਼ਲ ਹੋਣ ਲਈ ਮੁਕਾਬਲੇ ਦੀ ਭਾਵਨਾ ਜ਼ਰੂਰੀ- ਪਰਮਜੀਤ ਸਿੰਘ