ਕੰਧਾਂ ਦੇ ਕਲੰਡਰਾਂ ਦੀਆਂ ਤਰੀਕਾਂ ਬਦਲਣ ਨਾਲ ਤਕਦੀਰਾਂ ਨਹੀਂ ਬਦਲਦੀਆਂ- ਲਖਵੀਰ ਸਿੰਘ ਗੋਬਿੰਦਪੁਰ, ਨਰਿੰਦਰ ਸਿੰਘ ਬਾਜਵਾ
ਸਰਕਾਰਾਂ ਨੂੰ ਚੌਣ ਮੈਨੀਫੈਸਟੋ ਦੇ ਵਾਅਦੇ ਯਾਦ ਕਰਵਾਏ
ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਦੇਸ਼ ਦੀ ਸਿਰਮੌਰ ਕਿਸਾਨ ਜਥੇਬੰਦੀ ਅਤੇ ਸੰਯੁਕਤ ਕਿਸਾਨ ਯੂਨੀਅਨ ਦਾ ਅਨਿੱਖੜਵਾਂ ਅੰਗ ਮੰਨੀ ਜਾਂਦੀ ਕਿਸਾਨ ਜਥੇਬੰਦੀ ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਇਕ ਹੰਗਾਮੀ ਮੀਟਿੰਗ ਮਹਿਤਪੁਰ ਵਿਚ ਜਿਲ੍ਹਾ ਜਲੰਧਰ ਦੇ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਨਵੇਂ ਵਰ੍ਹੇ ਦੀ ਆਮਦ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਸਮੁੱਚੀ ਮਾਨਵਤਾ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਅਤੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਸਰਕਾਰਾ ਨੂੰ ਆੜੇ ਹੱਥੀਂ ਲੈਂਦਿਆਂ ਚੌਣਾਂ ਲੜਨ ਸਮੇਂ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਏ। ਕਿਸਾਨ ਆਗੂਆਂ ਨੇ ਸਰਕਾਰਾਂ ਤੇ ਸਵਾਲ ਕਰਦਿਆਂ ਪਿਛਲੇ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਮੰਗਿਆ ਉਨ੍ਹਾਂ ਕਿਹਾ ਕਿ ਕਲੰਡਰਾਂ ਤੇ ਤਰੀਕ ਬਦਲਣ ਨਾਲ ਜੰਤਾ ਦੀ ਤਕਦੀਰ ਨਹੀਂ ਬਦਲ ਸਕਦੀ । ਆਗੂਆਂ ਨੇ ਕਿਹਾ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਖ਼ਸਤਾ ਹਾਲਤ ਨਕੋਦਰ ਤੋਂ ਜਗਰਾਓਂ ਰੋਡ ਤੇ ਜਨਤਾ ਤੋਂ ਲਗਾਤਾਰ ਟੈਕਸ ਵਸੂਲ ਕੇ ਵੀ ਸੜਕ ਦੀ ਖ਼ਸਤਾ ਹਾਲਤ ਵੱਲ ਕਿਸੇ ਸਰਕਾਰ ਵੱਲੋਂ ਕੋਈ ਤਵੱਜੋ ਨਹੀਂ ਦਿੱਤੀ ਗਈ । ਆਗੂਆਂ ਨੇ ਕਿਹਾ ਕਿ ਰੋਡ ਵਿਚ ਪਏ ਖੱਡੇ ਨੂੰ ਭਰਨ ਲਈ ਇਨ੍ਹਾਂ ਵਿਚ ਲੁਕ ਤੇ ਬਜਰੀ ਦੀ ਜਗ੍ਹਾ ਸਵਾਹ ਪਾ ਦਿੱਤੀ ਗਈ ਜੋਂ ਲਗਾਤਾਰ ਉਡ ਉਡ ਕੇ ਲੰਘ ਰਹੀ ਜਨਤਾ ਦੇ ਮੂੰਹ ਸਿਰ ਵਿੱਚ ਪੈ ਰਹੀ ਹੈ। ਇਸ ਮੌਕੇ ਸਰਕਾਰ ਵੱਲੋਂ ਲਗਾਤਾਰ ਲਿਆਦੇ ਜਾ ਰਹੇ ਲੋਕ ਮਾਰੂ ਬਿਲਾਂ ਦੀ ਵੀ ਸਖਤ ਅਲੋਚਨਾ ਕੀਤੀ ਗਈ। ਆਗੂਆਂ ਨੇ ਇਲਾਕੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਟੁੱਟ ਰਹੀਆਂ ਸੜਕਾਂ ਦਾ ਵੀ ਮੁੱਦਾ ਉਠਾਇਆ। ਇਸ ਮੌਕੇ ਆਗੂਆਂ ਨੇ ਪੰਜਾਬ ਅਤੇ ਸੈਂਟਰ ਸਰਕਾਰ ਨੂੰ ਚੌਣ ਮੈਨੀਫੈਸਟੋ ਦੇ ਵਾਅਦੇ ਯਾਦ ਕਰਵਾਉਂਦਿਆਂ ਲੋਕਾਂ ਦੇ ਹਿਤਾਂ ਲਈ ਕੰਮ ਕਰਨ ਦੀ ਸਲਾਹ ਦਿੱਤੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਲੋਕ ਮਾਰੂ ਨੀਤੀਆਂ ਤੋਂ ਬਾਜ਼ ਨਾ ਆਈਆ ਤਾਂ ਬੀਕੇਯੂ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਜਲਦ ਪਿੰਡਾਂ ਵਿਚ ਇਕਾਈਆਂ ਬਣਾਉਣ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਵੰਤ ਸਿੰਘ ਜ਼ਿਲ੍ਹਾ ਖਜਾਨਚੀ, ਤਜਿੰਦਰਪਾਲ ਸਿੰਘ ਸਿੱਧੂ ਕਿਸਾਨ ਆਗੂ, ਡਾ ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਰਣਜੀਤ ਸਿੰਘ ਕੋਹਾੜ, ਸੁਖਬੀਰ ਸਿੰਘ, ਸਤਵੀਰ ਸਿੰਘ, ਜਗਦੀਪ ਸਿੰਘ ਕਾਹਲੋ, ਲਾਡੀ ਲਾਹੋਰੀਆ, ਸਰਪੰਚ ਗੁਰਚਰਨ ਸਿੰਘ, ਅਸ਼ੋਕ ਕੁਮਾਰ, ਜਗਜੀਤ ਸਿੰਘ ਸਾਬਕਾ ਸਰਪੰਚ, ਸੁਖਾ ਮਾਨੀ ਪੁਰੀਆ, ਕੁਲਵੰਤ ਸਿੰਘ ਵੇਹਰਾ, ਜਗਜੀਤ ਸਿੰਘ ਸਾਬਕਾ ਸਰਪੰਚ, ਗੁਰਮੁਖ ਸਿੰਘ ਸਰਪੰਚ, ਸ਼ਿੰਗਾਰਾ ਸਿੰਘ ਸਰਪੰਚ, ਸ਼ੇਰ ਸਿੰਘ, ਚੰਨ ਸਿੰਘ ਉਮਰੇਵਾਲ ਆਦਿ ਕਿਸਾਨ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



