” ਨਵਾਂ ਸਾਲ “

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ) 

ਨਵੇਂ ਸਾਲਾਂ ਨਵੇਂ ਤੂੰ ਖ਼ੁਆਬ ਲੈਕੇ ਆਵੀਂ,
ਖੁਆਬਾਂ ਵਾਲਾ, ਰੰਗਲਾ ਪੰਜਾਬ ਲੈਕੇ ਆਵੀਂ।

ਸਭਨਾਂ ਦੇ ਚੁੱਲਿਆਂ ਪੱਕੇ ਰੋਜ਼ ਰੋਟੀ, ਇੱਥੇ
ਰੋਜ਼ੀ ਰੋਟੀ ਨਾਲ਼, ਬੇ-ਹਿਸਾਬ ਲੈਕੇ ਆਵੀਂ।

ਫੁੱਟਪਾਥਾਂ ਉੱਤੇ, ਜਿਹੜੇ ਸੌਂਦੇ, ਬਿਨ੍ਹਾਂ ਘਰਾਂ ਤੋਂ,
ਉਹਨਾਂ ਸਿਰ ਸੱਤ, ਤੇ ਮਕਾਨ ਲੈਕੇ ਆਵੀਂ।

ਭੱਠਿਆਂ ਤੇ ਖੇਤਾਂ ਵਿੱਚ, ਰੁਲਦੇ ਜੋ ਰੋਜ਼ੀ ਲਈ,
ਉਹਨਾਂ ਲਈ ਕੰਮ ਦੇ-ਮੁਕਾਮ, ਲੈਕੇ ਆਵੀਂ।

ਆਸ਼ਰਮਾਂ, ਘਰਾਂ, ਵਿੱਚ ਰੁਲਦੇ ਜੋ ਮਾਪੇ, ਇੱਥੇ
ਉਹਨਾਂ ਦਿਆਂ, ਨਸੀਬਾਂ ‘ਚੁ, ਅਰਾਮ ਲੈਕੇ ਆਵੀਂ।

ਪੜ੍ਹ ਲਿਖ ਜਿਹੜੇ,ਬੇ-ਰੁਜ਼ਗਾਰ, ਇੱਥੇ ਫਿਰਦੇ,
ਉਹਨਾਂ ਲਈ, ਨਵਾਂ, ਰੁਜ਼ਗਾਰ, ਲੈਕੇ ਆਵੀਂ।

ਕੋਟ ਤੇ ਕਚਿਹਰੀਆਂ ‘ਚੁ, ਸੱਚੇ ਖਾਣ ਧੱਕੇ,ਇੱਥੇ ,
ਉਹਨਾਂ ਲਈ,ਸੱਚਾ ਇਨਸਾਫ਼ ਲੈਕੇ, ਆਵੀਂ।

ਦਸਾਂ ਨੌਹਾਂ ਵਾਲੀ ਜੋ, ਕਿਰਤ ਰੋਜ਼ ਕਰਦੇ,
ਉਹਨਾਂ ਲਈ ਨਵੇਂ, ਤੂੰ, ਮੁਕਾਮ ਲੈਕੇ ਆਵੀਂ।

ਭੈਣ ਭਾਈਆਂ ਵਿੱਚ ਨਾ ਪਿਆਰ ਕਦੇ ਮੁੱਕੇ,
ਐਸੀ ਲਈ, ਤੂੰ,ਸੁਭਾ-ਸ਼ਾਮ, ਲੈਕੇ ਆਵੀਂ।

ਨਸ਼ਿਆਂ ਤੋਂ ਸੁੱਟ ਜਾਵੇ, ਖਹਿੜਾ ਜੇ ਪੰਜਾਬ,
ਐਸਾ ਕੋਈ ਨਵਾਂ, ਇਨਕਲਾਬ ਲੈਕੇ ਆਵੀਂ।

ਰੋਜ਼ੀ ਰੋਟੀ, ਮਿਲਜੇ ਪੰਜਾਬ ਵਿੱਚ ਸਭ ਨੂੰ,
ਰੰਗਲੀ ਤੂੰ, ਹਰ ਸੁਭਾ-ਸਾਮ, ਲੈਕੇ ਆਵੀਂ।

ਰੋਜ਼ੀ ਰੋਟੀ,ਖਾਤਰ ਨਾ ਭੈਣ ਭਾਈ ਦੂਰ ਹੋਣ,
ਸਭਨਾਂ ਕੰਮਾਂ ਦੇ ,ਮੁਕਾਮ ਲੈਕੇ ਆਵੀਂ ।

ਪਿੰਡਾਂ ਦੀਆਂ ਸੱਥਾਂ ਵਿੱਚ, ਰੌਣਕਾਂ ਤੇ ਮੇਲੇ ਹੋਣ,
ਕੱਚੇ ਥਾਵੇਂ,ਪੱਕੇ ਤੂੰ, ਮਕਾਨ, ਲੈਕੇ ਆਵੀਂ ‌।
ਧੀਆਂ ਪੁੱਤ, ਸਾਰਿਆਂ ਦੇ ਪੜ੍ਹ ਲਿਖ ਜਾਣ, ਇੱਥੇ,
ਉਹਨਾਂ, ਲਈ, ਵੱਡੇ ਤੂੰ, ਮੁਕਾਮ, ਲੈਕੇ,ਆਵੀਂ।

ਧਰਮਾਂ ਤੇ ਮਜਬ੍ਹਾਂ ਦੇ ਪਾੜੇ ਮੁੱਕ ਜਾਣ, ਇੱਥੋਂ,
ਸੱਚਾ -ਸੁੱਚਾ, ਸਾਂਝਾਂ, ਤੂੰ,ਮੁਕਾਮ ,ਲੈਕੇ ਆਵੀਂ।

ਨਸ਼ਿਆਂ ਦੀ ਭੇਟ ਜਿਹੜੇ, ਚੜ੍ਹਦੇ ਨੇ ਗੱਭਰੂ,
ਨਸ਼ਿਆਂ ਦਾ, ਨਵਾਂ, ਇੰਤਜ਼ਾਮ, ਲੈਕੇ,ਆਂਵੀਂ।

ਹਰ ਘਰ ਵਿੱਚ ਰੋਜ਼,ਹੋਣ ਸਦਾ ਖ਼ੁਸ਼ੀਆਂ,
ਖ਼ੁਸ਼ੀਆਂ ਦਾ ਨਵਾਂ, ਤੂੰ ਸਮਾਨ ਲੈਕੇ ਆਵੀਂ।

ਲੀਡਰਾਂ ਦੀ ਮਾਰ ਕੋਲੋਂ,ਵਚੇ ਆਮ ਬੰਦਾ ਇੱਥੇ,
ਐਸਾ ਕੋਈ ਨਵਾਂ, ਇੰਤਜ਼ਾਮ, ਲੈਕੇ, ਆਵੀਂ।

ਬਾਬਿਆਂ ਦੇ ਕਹਿਰਾਂ ਕੋਲੋਂ,ਬਚੇ ਆਮ ਜਨਤਾ,
ਕਾਨੂੰਨ ਵਾਲਾ ਐਸਾ, ਇੰਤਜ਼ਾਮ ਲੈਕੇ ਆਵੀਂ।

ਕਿਰਤੀ ਤੇ ਕਾਮਿਆਂ ਦੀ ਲੁੱਟ ਨੂੰ ਵਚਾਈ, ਇੱਥੇ,
ਸੱਚਾ – ਸੁੱਚਾ ਐਸਾ ਇੰਤਜ਼ਾਮ, ਲੈਕੇ ਆਵੀਂ।

ਸੰਦੀਪ ਜਿਹੇ ਨਿਮਾਣਿਆਂ ਤੇ ਮਿਹਰ,ਕੁਝ ਕਰਦੇ,
ਸੱਚਾ – ਸੁੱਚਾ ਰੱਬ ਦਾ ਪੈਗਾਮ ਲੈਕੇ ਆਵੀਂ।

ਧੀਆਂ ਪੁੱਤ ਸਾਰਿਆਂ ਦੇ ਰਹਿਣ ਸਦਾ ਵਸਦੇ,
ਸਾਰਿਆਂ ਲਈ, ਖੁਸ਼ੀ,ਦਾ ਪੈਗ਼ਾਮ ਲੈਕੇ ਆਵੀਂ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ :-9815321018

Previous articleਪੰਜਾਬੀ ਸਾਹਿਤ ਸਭਾ (ਰਜਿ:) ਵੱਲੋਂ ਡਾ. ਮਨਮੋਹਣ ਸਿੰਘ ਨੂੰ ਸ਼ਰਧਾਂਜਲੀ ਭੇਂਟ
Next articleਨਵੇਂ ਸਾਲ ‘ਤੇ ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ; ਨਵੀਂ ਕੀਮਤ ਜਾਣੋ