ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪਿੰਡ ਅੱਪਰਾ ਦੀ ਚਿਰਾਂ ਤੋਂ ਚਲਦੀ ਆ ਰਹੀ ਪਾਣੀ ਦੀ ਸਮੱਸਿਆ ਜਿਸ ਵਿਚ ਤਕਰੀਬਨ ਅੱਧਾ ਅੱਪਰਾ ਪਾਣੀ ਦੀ ਘਾਟ ਨਾਲ ਜੂਝ ਰਿਹਾ ਸੀ ਕਿਉਂਕਿ ਪਾਣੀ ਦੀ ਟੈਂਕੀ ਇਕ ਹੋਣ ਕਰਕੇ ਪਾਣੀ ਪੂਰੇ ਅੱਪਰੇ ਵਿਚ ਪਹੁੰਚ ਨਹੀਂ ਰਿਹਾ ਸੀ, ਇੱਸ ਸਬੰਧੀ ਪੁਰਾਣੀਆਂ ਸਰਕਾਰਾਂ ਤੱਕ ਕਈ ਵਾਰ ਪਹੁੰਚ ਕੀਤੀ ਗਈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਤੱਕ ਅੱਪਰਾ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਇਹ ਮਸਲਾ ਰੱਖਿਆ ਤਾਂ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੈਡਮ ਰਾਜਿੰਦਰ ਕੌਰ ਬੀ.ਡੀ.ਪੀ.ਓ.ਫਿਲੌਰ, ਸੁਰਜੀਤ ਸਿੰਘ ਪੰਚਾਇਤ ਸੈਕਟਰੀ ਅੱਪਰਾ, ਜੇ.ਈ. ਮੁਹੰਮਦ ਜੈਦ ਨੂੰ ਹੁਕਮ ਕੀਤਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ | ਇਸ ਸਬੰਧ ਵਿਚ ਫਿਲੌਰ ਵਾਲੇ ਬਸ ਅੱਡੇ ਨੇੜੇ ਅੱਜ ਨਵੀਂ ਪਾਣੀ ਦੀ ਟੈਂਕੀ ਅਤੇ ਬੋਰ ਦਾ ਕੰਮ ਰਿਬਨ ਕੱਟ ਕੇ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਤੇ ਸੁਰਜੀਤ ਸਿੰਘ ਪੰਚਾਇਤ ਸੈਕਟਰੀ ਅੱਪਰਾ, ਜਤਿੰਦਰ ਸਿੰਘ ਕਾਲਾ ਜਿਲਾ ਯੂਥ ਪ੍ਰਧਾਨ, ਆਮ ਆਦਮੀ ਪਾਰਟੀ ਜਲੰਧਰ, ਕੇਸਰ ਮੈਂਗੜਾ ਬਲਾਕ ਪ੍ਰਧਾਨ ਫਿਲੌਰ, ਬਲਵੀਰ ਛੋਕਰ ਬਲਾਕ ਪ੍ਰਧਾਨ ਫਿਲੌਰ, ਤਜਿੰਦਰ ਲਾਲੀ ਅੱਪਰਾ, ਪੰਡਿਤ ਰਣਜੋਧ ਕੁਮਾਰ ਮੋਰੋਂ, ਪੰਕਜ ਸ਼ਰਮਾ ਐਡਵੋਕਟ ਚੱਕ ਸਾਹਬੂ, ਗੁਰਪ੍ਰੀਤ ਕੁਮਾਰ ਸੈਕਟਰੀ ਮੰਡੀ, ਦਵਿੰਦਰ ਸਿੰਘ ਸੈਕਟਰੀ ਅੱਪਰਾ, ਕੁਲਵਿੰਦਰ ਸਿੰਘ ਸੈਕਟਰੀ ਲੋਹਗੜ੍ਹ, ਦੇਸ ਰਾਜ ਅੱਪਰਾ, ਰਾਕੇਸ਼ ਕੁਮਾਰ ਬੱਬੂ ਚੱਕ ਸਾਹਬੂ, ਕਾਲਾ ਲਾਦੜਾ, ਮੁਖਤਿਆਰ ਸਿੰਘ ਅੱਪਰਾ, ਸ਼ਲਿੰਦਰ ਸਿੰਘ ਚੱਕ ਸਾਹਬੂ, ਬੂਟਾ ਸਿੰਘ ਚੱਕ ਸਾਹਬੂ, ਸੀਤਲ ਕੁਮਾਰ ਭਾਰ ਸਿੰਘ ਪੁਰ, ਬਲਵੀਰ ਸਿੰਘ ਅੱਪਰਾ, ਹਰਜਿੰਦਰ ਸਿੰਘ ਅੱਪਰਾ, ਹਰਮੇਸ਼ ਕੁਮਾਰ ਮੇਸ਼ੀ ਅੱਪਰਾ ਆਦਿ ਹਾਜਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly