ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੀ ਕਾਨਫਰੰਸ 16 ਅਤੇ 17 ਅਕਤੂਬਰ ਨੂੰ

ਸੁੱਖੀ ਬਾਠ, ਉੱਘੇ ਲੋਕ ਗਾਇਕ ਸਰਬਜੀਤ ਸਿੰਘ ਚੀਮਾਂ ਅਤੇ ਸਤੀਸ਼ ਜੌੜਾ ਨੇ ਸਰੀ ਚ ਰੀਲੀਜ਼ ਕੀਤੇ ਪ੍ਰਾਸਪੈਕਟ

ਸਰਬਜੀਤ ਚੀਮਾਂ ਨੇ ਕਿਹਾ ਆਓ ਸਾਰੇ ਰਲ ਕੇ ਬੱਚਿਆਂ ਦੀ ਕਾਨਫਰੰਸ ਦਾ ਹਿੱਸਾ ਬਣੀਏ।

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਵਲੋਂ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਜਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ 16 ਅਤੇ 17 ਅਕਤੂਬਰ ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਸਾਹਿਤਕ ਕਾਨਫਰੰਸ ਕਾਰਵਾਈ ਜਾ ਰਹੀ ਹੈ।ਅੱਜ ਪੰਜਾਬ ਭਵਨ ਸਰੀ ਵਿਖੇ ਬਾਲ  ਸਾਹਿਤਕ ਕਾਨਫਰੰਸ ਸਬੰਧੀ , ਪੰਜਾਬ ਭਵਨ ਸਰੀ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ,ਉੱਘੇ ਲੋਕ ਗਾਇਕ ਸਰਬਜੀਤ ਸਿੰਘ ਚੀਮਾਂ ਅਤੇ ਸਤੀਸ਼ ਜੌੜਾ ਵਲੋਂ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਗਾਇਕ ਸਰਬਜੀਤ ਸਿੰਘ ਚੀਮਾਂ ਨੇ ਕਿਹਾ ਕਿ ਸੁੱਖੀ ਬਾਠ ਜੀ ਨੇ  ਮਾਂ ਬੋਲੀ ਪੰਜਾਬੀ ਨੂੰ ਸਿਰ ਦਾ ਤਾਜ ਬਣਾ ਕੇ ਰੱਖਿਆ ਹੋਇਆ ਹੈ, ਜਿਸ ਤਰ੍ਹਾਂ ਦੇ ਮਾਂ ਬੋਲੀ ਪੰਜਾਬੀ ਲਈ ਕੀਤੇ ਜਾ ਰਹੇ ਉਪਰਾਲੇ ਪੰਜਾਬੀ ਬੱਚਿਆਂ ਲਈ ਕਾਰਗਰ ਸਾਬਤ ਹੋਣਗੇ।
ਉਨ੍ਹਾਂ ਕਿਹਾ ਕਿ ਸੁੱਖੀ ਬਾਠ ਵਲੋਂ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਸਾਹਿਤਕ ਕਾਨਫਰੰਸ ਵਿੱਚ ਬੱਚਿਆਂ ਸੁੱਖੀ ਬਾਠ ਜੀ ਵਲੋਂ ਆਪਣੇ ਪਿਤਾ ਸਵ. ਸ. ਅਰਜਨ ਸਿੰਘ ਬਾਠ ਜੀ ਦੀ ਯਾਦ ਵਿੱਚ ਲੱਖਾਂ ਰੁਪਏ ਦੇ ਇਨਾਮ ਦੇ ਕੇ ਨਿਵਾਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਬੱਚਿਆਂ ਲਈ ਐਵਾਰਡ ਸਮਾਗਮ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੋਵੇਗਾ। ਸਰਬਜੀਤ ਸਿੰਘ ਚੀਮਾਂ ਨੇ ਕਿਹਾ ਕਿ ਆਓ ਪੰਜਾਬੀਓ ਰਲ ਕੇ ਸਾਰੇ ਸੁੱਖੀ ਬਾਠ ਵਲੋਂ ਬੱਚਿਆਂ ਲਈ ਕਾਰਵਾਈ ਜਾ ਰਹੀ ਅੰਤਰਰਾਸ਼ਟਰੀ ਕਾਨਫਰੰਸ ਦਾ ਹਿੱਸਾ ਬਣੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਗੀਤ ਅਤੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ: ਆਕਾਸ਼ਵਾਣੀ ਜਲੰਧਰ
Next articleਲੋਕਾਂ ਲਈ ਬੇਹੱਦ ਦਿਲਚਸਪ ਰਿਹਾ ‘ਭਲੂਰ’ ਦੇ ਤਿੰਨੇ ਸਰਗਰਮ ਉਮੀਦਵਾਰਾਂ ਦਾ ਚੋਣ ਪ੍ਰਚਾਰ