ਜਿੰਮ ਦੇ ਉਦਘਾਟਨ ਸਮੇਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਇਲਾਕੇ ਦੇ ਪ੍ਰਸਿੱਧ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਉਂਡ ਦੇ ਸਾਹਮਣੇ ਨਵੀ ਖੁੱਲੀ ਹੈਲਥ ਹੱਬ ਫਿਟਨੈੱਸ ਜਿੰਮ ਦਾ ਉਦਘਾਟਨ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਤਾ ਗਿਆ | ਇਸ ਮੌਕੇ ਇਲਾਕੇ ਭਰ ਤੋਂ ਨੌਜਵਾਨ ਤੇ ਜਿੰਮ ਪ੍ਰੇਮੀਆ ਨੇ ਭਾਰੀ ਸੰਖਿਆ ਵਿੱਚ ਸ਼ਿਰਕਤ ਕੀਤੀ | ਇਹ ਨਵੀ ਖੁੱਲੀ ਜਿੰਮ ਨੌਜਵਾਨਾਂ ਦੇ ਲਈ ਫਾਇਦੇਮੰਦ ਸਾਬਿਤ ਹੋਵੇਗੀ | ਇਸ ਜਿੰਮ ਵਿੱਚ ਅਤਿ ਅਧੁਨਿਕ ਮਸ਼ੀਨਾਂ ਸਥਾਪਿਤ ਕੀਤੀਆ ਗਈਆ ਹਨ | ਜਿੰਮ ਦੇ ਪ੍ਰਬੰਧਕ ਗੁਰਮੋਹਨ ਸਿੰਘ ਫਤਿਹਪੁਰ ਅਤੇ ਵਿਪਨ ਕੁਮਾਰ ਕਿਸ਼ਨਪੁਰ ਨੇ ਦੱਸਿਆਂ ਕਿ ਹੈਲਥ ਹੱਬ ਫਿਟਨੈੱਸ ਜਿੰਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿਹਤ ਮੰਦ ਬਣਾਉਣਾ ਤੇ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨਾ ਹੈ | ਉਨ੍ਹਾਂ ਕਿਹਾ ਕਿ ਜਿੰਮ ਵਿੱਚ ਹਰ ਤਰ੍ਹਾਂ ਦੀਆਂ ਇਕ ਤੋਂ ਇਕ ਵੱਧ ਕੇ ਮਸ਼ੀਨਾ ਐਕਸਰਸਾਈਜ਼ ਕਰਨ ਲਈ ਲਗਾਈਆ ਹਨ | ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਜਿੰਮ ਵਿੱਚ ਪਹੁੰਚ ਕੇ ਐਕਸਰਸਾਈਜ਼ ਕਰੋ ਅਤੇ ਸਿਹਤਮੰਦ ਰਹੋ | ਉਨ੍ਹਾਂ ਦੱਸਿਆਂ ਕਿ ਨੌਜਵਾਨਾਂ ਨੂੰ ਵਧੀਆ ਟਰੇਡ ਜਿੰਮ ਟਰੇਨਰਾਂ ਵਲੋਂ ਵੀ ਐਕਸਰਸਾਈਜ਼ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਜਿੰਮ ਵਿਚ ਮਹਿਲਾਵਾਂ ਅਤੇ ਬੱਚਿਆਂ ਲਈ ਵੀ ਵਿਸ਼ੇਸ਼ ਟਰੇਨਰ ਮਹਿਲਾਂ ਟੀਚਰ ਰੱਖੀ ਹੈ।ਉਨ੍ਹਾਂ ਨੇ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੰਮ ਵਿਚ ਪਹੁੰਚ ਕੇ ਆਪਣੇ ਸਰੀਰ ਤੰਦਰੁਸਤ ਬਣਾਉ ਅਤੇ ਬੀਮਾਰੀਆਂ ਤੋਂ ਛੁਟਕਾਰਾ ਪਾਉ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



