(ਸਮਾਜ ਵੀਕਲੀ)
ਵਾਅਦਾ ਵੀ ਹਾਂ ਕਰਦਾ, ਯਕੀਨ ਵੀ ਹੈ ਮੇਰਾ..
ਕਰਦਾ ਜਾ ਤੂੰ ਖ਼ੂਨ ਦਾ ਦਾਨ, ਕੁੱਝ ਘੱਟਦਾ ਨਹੀਂ ਹੈ ਤੇਰਾ..
ਸਿਆਣੇ ਕਹਿੰਦੇ ਦਾਨ ਇਹ ਮਹਾਨ ਹੈ ,
ਰੱਖ ਵੱਡਾ ਤੂੰ ਹਰ ਪਲ਼ ਜ਼ੇਰਾ..
ਲੈ ਲੈ ਧੁਰ ਦਰਗਾਹੋਂ ਅਸੀਸਾਂ, ਜਾਨ ਬਚਾਉਣ ਦਾ ਬੰਨ੍ਹ ਲੈ ਸਿਹਰਾ..
ਆ ਕੇ ਇਨਸਾਨੀਅਤ ਦਾ ਫਰਜ਼ ਨਿਭਾ ਲੈ, ਕੱਢ ਖੂਨਦਾਨ ਕੈਂਪ ਵੱਲ ਫੇਰਾ..
ਕਿਸੇ ਮਾਂ ਦੀਆਂ ਦੁਆਵਾਂ ਬੁਲਾਉਂਦੀਆਂ ਨੇ ਤੈਨੂੰ, ਬਣ ਕੇ ਫ਼ਰਿਸ਼ਤਾ ਆ ਜਾ ਤੂੰ ਸ਼ੇਰਾ..
ਭਰ ਕੇ ਜੀਵਣ ਵਿੱਚ ਖੁਸ਼ੀਆਂ ਦਾ ਚਾਨਣ, ਦੂਰ ਕਰਦੇ ਦੁੱਖਾਂ ਦਾ ਹਨੇਰਾ..
ਨਿੰਮਿਆ ਉੱਠ ਛੱਡ ਮੰਜਾ ਬਿਸਤਰਾ , ਤੋੜ ਮੌਤ ਦਾ ਤੂੰ ਘੇਰਾ..
ਬਾਜ਼ੀ ਜ਼ਿੰਦਗੀ ਦੀ ਜਿਤਾ ਜਾ, ਖੂਨਦਾਨ ਜ਼ਰੀਏ ਕਰ ਸਮਾਜ ਵਿੱਚ ਨਵਾਂ ਸਵੇਰਾ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)