(ਸਮਾਜ ਵੀਕਲੀ)
ਨਵਾਂ ਨਵਾਂ ਪੈਸਾ ਜਿਸਨੇ ਦੇਖਿਆ ਹੁੰਦਾ
ਉਹ ਤਾਂ ਹਰ ਵੇਲੇ ਗੱਲ ਪੈਸੇ ਦੀ ਕਰੇ
ਜੋ ਜਾਗਦੇ ਸੁੱਤੇ ਰਹੇ ਪੈਸਿਆ ਦੇ ਵਿੱਚ
ਬਾਕੀ ਦੁਨੀਆ ਨੂੰ ਛੱਡ ਬਸ ਪੈਸੇ ਤੇ ਮਰੇ
ਨਾ ਸਮਝ ਏਨੀ ਸਮਝਣ ਕਿਦਾ ਮਜ਼ਬੂਰੀ ਏ
ਇਹਨਾਂ ਦੀ ਆਪਣੀ ਸੋਚ ਹੀ ਏਨੀ ਥੋੜ੍ਹੀ ਏ
ਇਹਨਾਂ ਵਰਗੇ ਹੀ ਇਹਨਾਂ ਦੇ ਨਾਲ ਹੁੰਦੇ
ਬਾਕੀ ਰਹਿਣ ਇਹਨਾਂ ਤੋ ਕੋਹਾ ਦੂਰ ਪਰੇ
ਇਹ ਪੈਸੇ ਦੇ ਭੁੱਖੇ ਭਲਾ ਕਦੋ ਰੱਜਦੇ ਨੇ
ਨੀਦ ਨਾ ਆਉਂਦੀ ਤੇ ਕੰਧਾਂ ਚ ਵੱਜਦੇ ਨੇ
ਸਬਰ,ਸੰਤੋਖ,ਨੇਕੀ ਇਹਨਾਂ ਚੋ ਲੱਭੇ ਨਾ
ਹਉਮੈ, ਹੰਕਾਰ, ਲਾਲਚ ਦੇ ਨਾਲ ਹੁੰਦੇ ਭਰੇ
ਜੋ ਫਾਇਦਾ ਦੇਣ ਜਾਂਦੇ ਉਹਨਾਂ ਦੇ ਨੇੜੇ
ਰਿਸ਼ਤੇਦਾਰ ਉਹੀ ਉਹਨਾਂ ਦੇ ਸਭ ਕੁੱਝ ਹੁੰਦੇ
ਬਾਕੀਆ ਨੂੰ ਤੇ ਯਾਰੋ ਜਰੂਰਤ ਜਿਨ੍ਹਾਂ ਮਿਲਦੇ
ਤੇ ਫੇਰ ਸੋਚਦੇ ਕਿ ਕੋਈ ਇਹਨਾਂ ਨਾਲ ਖੜੇ
ਅਕਸਰ ਪੈਸੇ ਨਾਲ ਹੋਰ ਸਿਆਣੇ ਬਣ ਜਾਂਦੇ
ਪਰ ਬਾਕੀਆ ਨੂੰ ਤੇ ਪੈਰ ਦੀ ਜੁੱਟੀ ਸਮਝਦੇ
ਅਕਲਮੰਦ ਇਹ ਕਰਦੇ ਗੱਲਾਂ ਅਕਲ ਦੀਆਂ
ਲੜਦੇ ਰਹਿਣ ਪਰ ਨਾ ਕੋਈ ਇਹਨਾਂ ਨਾਲ ਲੜੇ
ਮਿਹਨਤ ਕੀਤੀ ਏ ਤੇ ਮਿਹਨਤ ਕਰਦੇ ਰਹਿਣਾ
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ
ਬਾਕੀ ਦੁਨੀਆਂ ਦੀ ਪਰਵਾਹ ਨਹੀ ਕੀਤੀ
ਰੈਪੀ ਰਾਜੀਵ ਬਸ ਇਕੋ ਸੱਚੇ ਰੱਬ ਤੋ ਡਰੇ
ਰੈਪੀ ਰਾਜੀਵ 9501001070.
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly