(ਸਮਾਜ ਵੀਕਲੀ) ਅੱਜ ਬਲਾਕ ਸਮਰਾਲਾ ਦੇ ਨੇੜਲੇ ਪਿੰਡ ਸੰਗਤਪੁਰ ਵਿਖੇ ਡਾ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ, ਸਮਰਾਲਾ ਦੀ ਅਗਵਾਈ ਹੇਠ ਇੱਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਕਿਸਾਨ ਵੀਰਾਂ ਨੂੰ ਹਾੜੀ ਦੀ ਮੁੱਖ ਫਸਲ ਕਣਕ ਵਿੱਚ ਯੂਰੀਆ ਖਾਦ ਦੀ ਆਖ਼ਰੀ ਕਿਸਤ 55 ਦਿਨਾਂ ਦੇ ਅੰਦਰ ਪਾਉਣ ਦੀ ਸਲਾਹ ਦਿੱਤੀ ਗਈ। ਇਸ ਕੈਂਪ ਦੌਰਾਨ ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.)ਨੇ ਆਖਿਆ ਕਿ ਕਿਸਾਨ ਵੀਰ ਬੇਲੋੜੀਆਂ ਖਾਦਾਂ ਦੀ ਵਰਤੋਂ ਨਾ ਕਰਨ ਲੋੜ ਤੋਂ ਵੱਧ ਯੂਰੀਆ ਖਾਦ ਕਣਕ ਦੇ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਨੂੰ ਵਧਾਉਂਦੀ ਹੈ। ਉਹਨਾਂ ਕਿਸਾਨ ਵੀਰਾਂ ਨੂੰ ਸੂਖਮ ਖੁਰਾਕੀ ਤੱਤਾ ਜਿਵੇਂ ਕਿ ਮੈਗਨੀਜ ਦੀ ਘਾਟ ਅਤੇ ਉਸਦੀ ਪੂਰਤੀ ਦੇ ਸੁਝਾਅ ਦਿੱਤੇ। ਇਸ ਮੌਕੇ ਉਹਨਾਂ ਨੇ ਕਿਸਾਨ ਵੀਰਾਂ ਨੂੰ ਕਣਕ ਦੇ ਮੁੱਖ ਨਦੀਨ ਗੁੱਲੀ ਡੰਡੇ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉਹਨਾਂ ਆਖਿਆ ਕਿ ਨਦੀਨਾਂ ਦੀ ਰੋਕਥਾਮ ਦੌਰਾਨ ਅਸੀਂ ਅਕਸਰ ਆਪਣੇ ਛਿੜਕਾ ਦੇ ਢੰਗ ਤਰੀਕਿਆਂ ਨੂੰ ਸਹੀ ਨਹੀਂ ਰੱਖਦੇ ਜਿਸ ਕਰਕੇ ਨਦੀਨਾ ਦੀ ਰੋਕਥਾਮ ਸਹੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਕਿਸਾਨ ਢੁਕਵੇਂ ਸਮੇਂ ਤੇ ਸਹੀ ਨਦੀਨ ਨਾਸ਼ਕ ਅਤੇ ਸਹੀ ਨੋਜਲ ਦੀ ਵਰਤੋਂ ਦੇ ਨਾਲ ਨਦੀਨ ਨਾਸ਼ਕ ਦਾ ਛਿੜਕਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਕਿਸਾਨ ਵੀਰਾਂ ਨੂੰ ਪੀਲੀ ਦੇ ਕਣਕ ਤੇ ਲੱਛਣ ਅਤੇ ਇਸ ਦੀ ਰੋਕਥਾਮ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਉੱਲੀ ਨਾਸ਼ਕ ਜਹਿਰਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨ ਵੀਰ ਬੇਲੋੜੀਆਂ ਕੀਟਨਾਸ਼ਕ ਜਹਿਰਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ।ਖੇਤੀ ਖਰਚੇ ਘਟਾਉਣ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਿਸਾਨ ਵੀਰ।ਇਸ ਮੌਕੇ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਕੋਲ ਜਿਪਸਮ ਸਬਸਿਡੀ ਤੇ ਉਪਲਬਧ ਹੈ ਜਿਨਾਂ ਕਿਸਾਨਾਂ ਵੀਰਾਂ ਦੇ ਜੇ ਫਾਰਮ ਆਨਲਾਈਨ ਹਨ ਉਹ ਇੱਕ ਕਿਸਾਨ ਵੀਰ 25 ਬੈਗ ਜਿਪਸਮ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਵਾਲੇ ਰੇਟਾਂ ਤੇ ਲੈ ਸਕਦਾ ਹੈ। ਉਹਨਾਂ ਨੇ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਜਾਈ ਦੇ ਲਾਭ ਦੱਸੇ ਅਤੇ ਅਗਾਹਵਧੂ ਕਿਸਾਨ ਸ ਦਿਲਬਾਗ ਸਿੰਘ,ਅਵਤਾਰ ਸਿੰਘ ਅਤੇ ਕਪੂਰ ਸਿੰਘ ਦੀ ਉਦਾਹਰਣ ਦਿੰਦੇ ਹੋਏ ਇਲਾਕੇ ਦੇ ਬਾਕੀ ਕਿਸਾਨਾਂ ਨੂੰ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੇਤੀਬਾੜੀ ਵੱਲੋਂ ਚਮਕੌਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।ਇਸ ਮੌਕੇ ਚੇਤੰਨ ਸਿੰਘ,ਬਲਦੇਵ ਸਿੰਘ, ਹਰਕੇਸ਼ ਸਿੰਘ, ਰਾਜਵੀਰ ਸਿੰਘ, ਕਪੂਰ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ,ਪ੍ਰਵਿੰਦਰ ਸਿੰਘ,ਜਸ਼ਨ ਪ੍ਰੀਤ ਸਿੰਘ, ਜਸਵਿੰਦਰ ਸਿੰਘ,ਹਰਦੀਪ ਸਿੰਘ,ਰਾਜਿੰਦਰ ਸਿੰਘ,ਕਰਨਵੀਰ ਸਿੰਘ,ਰਣਜੀਤ ਸਿੰਘ,ਸੁਖਵਿੰਦਰ ਸਿੰਘ,ਜਗਦੇਵ ਸਿੰਘ ਅਤੇ ਜਗਜੀਤ ਸਿੰਘ ਕਿਸਾਨ ਵੀਰ ਹਾਜ਼ਰ ਸਨ।
Sandeep Singh ADO
PAU,LUDHIANA
MANAGE HYDRABAD
PAU,LUDHIANA
MANAGE HYDRABAD
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj