ਨਵੇਂ ਮੁੱਖ ਮੰਤਰੀ ਜੀ ,ਪੰਜਾਬ ਨੂੰ ਬਚਾ ਲਿਓ ਜੀ।

(ਸਮਾਜ ਵੀਕਲੀ)

ਇੱਕੋ-ਇੱਕ ਮੰਗ ਸੀ ਤੁਹਾਡੀ ,

ਮੋਹਰ ਸਾਡੇ ਹਿੱਸੇ ਲਾ ਦਿਓ ਜੀ।

ਵਾਰ-ਵਾਰ ਕਹਿੰਦੇ ਸੀ ,

ਆਮ ਆਦਮੀ ਨੂੰ ਜਿਤਾ ਦਿਓ ਜੀ।

ਹੁਣ ਸਾਡੇ ਨਾਲ ਕੀਤਾ ਸੀ ਜੋ ,

ਵਾਅਦਾ ਉਹ ਪੁਗਾ ਦਿਓ ਜੀ।

ਪੰਜਾਬ ਨੂੰ ਨਸ਼ਾ ਮੁਕਤ ਕਰੋ ,

ਤੇ ਬੇਰੁਜ਼ਗਾਰੀ ਨੂੰ ਮਿਟਾ ਦਿਓ ਜੀ।

ਨਾ ਰੁਲ਼ੇ ਕੋਈ ਧਰਨਿਆਂ ‘ਤੇ

ਨਾ ਹੱਥ ਪਾਵੇ ਕੋਈ ਪੱਗਾਂ ਪਰਨਿਆਂ ‘ਤੇ

ਟੈਂਕੀਆਂ ਨਾ ਹੋਣ ਘਰ ਕਿਸੇ ਦਾ ,

ਇਹ ਗੱਲ ਮਨ ਵਿੱਚ ਬਿਠਾ ਲਿਓ ਜੀ।

ਸਮਾਜਿਕ ਸਿੱਖਿਆ,ਪੰਜਾਬੀ,ਹਿੰਦੀ,

ਪੋਸਟਾਂ ਦੀ ਗਿਣਤੀ ਵਧਾ ਦਿਓ ਜੀ। ਵਿਸ਼ਾ ਕੰਬੀਨੇਸ਼ਨ ਪੇਪਰ ਦੀ ਕਰਕੇ ਸੋਧ

ਲੈਕਚਰਾਰ ਭਰਤੀ ਕਰਵਾ ਦਿਓ ਜੀ।

ਬੈਠੇ ਜੋ ਵਾਡਰ ਕੇਡਰ ਸਕੂਲਾਂ ਵਿੱਚ ,

ਉਨ੍ਹਾਂ ਦੀ ਬਦਲੀ ਨੇੜੇ ਕਰਵਾ ਦਿਓ ਜੀ

ਜੋ ਸਭ ਨਾਲ ਨਿਆਂ ਕਰੇ ,

ਗਾਲੀ ਗਲੋਚ ਤੋਂ ਪਰਹੇਜ਼ ਕਰੇ ,

ਐਸਾ ਕੋਈ ਸਿਸਟਮ ਬਣਾ ਦਿਓ ਜੀ।

ਓਵਰ ਏਜ ਹੋ ਚੁੱਕੇ ਜੋ ਬੇਰੁਜ਼ਗਾਰ ,

ਉਨ੍ਹਾਂ ਵੱਲ ਨਿਗ੍ਹਾਂ ਵੀ ਘੁਮਾ ਲਿਓ ਜੀ।

ਭੁੱਖਾ ਨਾ ਮਰੇ ,ਨਾ ਜਾਵੇ ਕੋਈ ਵਿਦੇਸ਼ ,

ਐਸਾ ਜੁਗਾੜ ਕੋਈ ਲਾ ਦਿਓ ਜੀ।

ਬੱਸ ਬੇਰੁਜ਼ਗਾਰ ਦੀ ਇਹੋ ਬੇਨਤੀ ਹੈ ,

ਨਵੇਂ ਮੁੱਖ ਮੰਤਰੀ ਜੀ ,

ਪੰਜਾਬ ਨੂੰ ਬਚਾ ਲਿਓ ਜੀ।

ਪੰਜਾਬ ਨੂੰ ਬਚਾ ਲਿਓ ਜੀ।

ਗਗਨਦੀਪ ਕੌਰ ਧਾਲੀਵਾਲ ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ -537
Next articleਪੰਜਾਬੀ ਲਿਖਾਰੀ ਸਭਾ ਮਕਸੂਦੜਾ ਦਾ ਸਲਾਨਾ ਸਮਾਗਮ