ਅਕਾਲੀ-ਬਸਪਾ ਦੀ ਸੂਬੇ ’ਚ ਸਰਕਾਰ ਦੇਖਣਾਂ ਚਾਹੁੰਦੇ ਹਨ
ਵੱਡੀ ਲੀਡ ਨਾਲ ਜਿੱਤਾਂਗੇ ਹਲਕਾ ਫਿਲੌਰ ਦੀ ਸੀਟ : ਅਕਾਲੀ ਆਗੂ
ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੌਰ ਦੀ ਇੱਕ ਵਿਸ਼ੇਸ਼ ਮੀਟਿੰਗ ਵਿਧਾਇਕ ਅਤੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖੈਹਰਾ ਦੀ ਅਗਵਾਈ ਵਿੱਚ ਪਿੰਡ ਖੈਹਰਾ ਵਿਖੇ ਹੋਈ। ਮੀਟਿੰਗ ਦੌਰਾਨ ਵੱਖ ਵੱਖ ਆਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ’ਚ ਮਿਸ਼ਨ-2022 ਦੀ ਕਾਮਯਾਬ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ, ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀ. ਅਕਾਲੀ ਆਗੂ ਸ. ਸੁੱਚਾ ਸਿੰਘ ਜੌਹਲ ਜੀ ਨੂੰ ਮੀਤ ਪ੍ਰਧਾਨ, ਸ. ਹਰਜਿੰਦਰ ਸਿੰਘ ਲੱਲ੍ਹੀ ਨੂੰ ਪੀ.ਏ.ਸੀ. ਕਮੇਟੀ ਦਾ ਮੈਂਬਰ, ਜਸਵੀਰ ਸਿੰਘ ਰੁੜਕਾ ਨੂੰ ਜੱਥੇਬੰਧਕ ਸਕੱਤਰ, ਸਤਿੰਦਰ ਸਿੰਘ ਧੰਜੂ ਨੂੰ ਜੱਥੇਬੰਧਕ ਸਕੱਤਰ, ਸ. ਮੋਹਣ ਸਿੰਘ ਜੱਥੇਬੰਧਕ ਸਕੱਤਰ, ਸ. ਮਹਿੰਦਰ ਸਿੰਘ ਮਾਹਲ ਨੂੰ ਸੰਯੁਕਤ ਸਤੱਕਰ, ਸ. ਕੁਲਦੀਪ ਸਿੰਘ ਬਾਜਵਾ ਨੂੰ ਜਨਰਲ ਕੌਂਸਲ ਦਾ ਮੈਂਬਰ, ਮਹਾਂ ਸਿੰਘ ਰਸੂਲਪੁਰ ਨੂੰ ਜਨਰਲ ਕੌਂਸਲ ਦਾ ਮੈਂਬਰ, ਬਲਵੀਰ ਸਿੰਘ ਤੇਹਿੰਗ ਨੂੰ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਜਿਸ ਨੂੰ ਅੱਜ ਨਿਯੁਕਤੀ ਪੱਤਰ ਦੇਣ ਉਪਰੰਤ ਸਿਰੋਪਾ ਭੇਟ ਕਰ ਸਨਮਾਨਿਤ ਕੀਤਾ ਗਿਆ।
ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਤੇ ਬਸਪਾ ਵੱਲ ਰੁਝਾਨ ਸਿੱਧ ਕਰਦਾ ਹੈ ਕਿ ਸੂਬੇ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਬਣਨੀ ਤੈਅ ਹੈ। ਅਕਾਲੀ ਬਸਪਾ ਗੱਠਜੋੜ ਦੇ ਭਰੋਸੇ ’ਤੇ ਖਰਾ ਉਤਰਾਂਗਾ ਅਤੇ ਹਲਕਾ ਫਿਲੌਰ ਵਿਧਾਨ ਸਭਾ ਦੀ ਸੀਟ ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣੇ ਹਲਕੇ ਫਿਲੌਰ ਦੇ ਲੋਕਾਂ ਦੀ ਸੇਵਾ ਕਰਾਂਗਾ।
ਪੰਜਾਬ ਵਾਸੀ : ਵਿਧਾਇਕ ਬਲਦੇਵ ਖੈਹਰਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly