ਤੇਜ਼ ਬੁਖ਼ਾਰ ਕਾਰਨ ਨੀਰਜ ਚੋਪੜਾ ਹਰਿਆਣਾ ਸਰਕਾਰ ਦੇ ਸਨਮਾਨ ਸਮਾਗਮ ’ਚ ਸ਼ਾਮਲ ਨਾ ਹੋਇਆ, ਖੱਟਰ ਵੀ ਭਰਾ ਦੀ ਮੌਤ ਕਾਰਨ ਨਾ ਪੁੱਜੇ

ਪੰਚਕੂਲਾ (ਸਮਾਜ ਵੀਕਲੀ):  ਟੋਕੀਓ ਓਲੰਪਿਕਸ ਵਿੱਚ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇਜ਼ ਬੁਖਾਰ ਦੇ ਕਾਰਨ ਹਰਿਆਣਾ ਸਰਕਾਰ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕਿਆ। ਉਹ ਪਾਣੀਪਤ ਸਥਿਤ ਆਪਣੇ ਘਰ ਤੋਂ ਆਨਲਾਈਨ ਸਮਾਰੋਹ ਵਿੱਚ ਸ਼ਾਮਲ ਹੋਇਆ। ਆਪਣੇ ਸੰਦੇਸ਼ ਵਿੱਚ ਉਸ ਨੇ ਸਰਕਾਰ ਨੂੰ ਅਥਲੀਟਾਂ ਦਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ। ਸਮਾਗਮ ਵਿੱਚ ਪਹਿਲਵਾਨ ਬਜਰੰਗ ਪੂਨੀਆ ਮੌਜੂਦ ਸਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਛੋਟੇ ਭਰਾ ਦੀ ਮੌਤ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਸਖ਼ਤ ਸੁਰੱਖਿਆ ਪ੍ਰਬੰਧ
Next articleਮੋਦੀ ਸਰਕਾਰ ਨੇ ਸੰਸਦ ਨੂੰ ਗੈਰਪ੍ਰਸੰਗਿਕ ਬਣਾਇਆ: ਜੈਰਾਮ ਰਮੇਸ਼