(ਸਮਾਜ ਵੀਕਲੀ)
ਬਦ ਤੋਂ ਬਦਤਰ ਹੋਈ ਜਾਣ ਹਾਲਾਤ ਦੇਸ਼ ਦੇ,
ਭੈੜੇ ਨਸ਼ਿਆਂ ਤੋਂ ਜ਼ਵਾਨੀ ਨੂੰ ਬਚਾਉਣ ਦੀ ਲੋੜ ਇੱਥੇ।
ਜਿੰਨਾਂ ਗੁਰੂ ਗ੍ਰੰਥ ਸਾਹਿਬ ਦੀ ਕਰਵਾਈ ਬੇਅਦਬੀ,
ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਦਵਾਉਣ ਦੀ ਲੋੜ ਇੱਥੇ।
ਜੋ ਮੌਕਾ ਤਾੜ ਕੇ ਬਦਲਦੇ ਨੇ ਰੰਗ ਪੱਗਾ ਦੇ,
ਉਨ੍ਹਾਂ ਨੇਤਾਵਾਂ ਨੂੰ ਦੇਸ਼ ਵਿੱਚੋਂ ਭਜਾਉਣ ਦੀ ਲੋੜ ਇੱਥੇ।
ਅੰਨ੍ਰਪੜ੍ਹ ਲੀਡਰ ਜਿਹੜੇ ਬਣਦੇ ਨੇ ਮੰਤਰੀ,
ਰਲ ਮਿਲ ਕੇ ਵੀਰੋ ਉਨ੍ਹਾਂ ਨੂੰ ਹਰਾਉਣ ਦੀ ਲੋੜ ਇੱਥੇ।
ਦਿਨੋਂ ਦਿਨ ਪਰਫੁੱਲਤ ਹੋਈ ਜਾਵੇ ਡੇਰਾਵਾਦ,
ਮਿਲ ਕੇ ਉਹਨਾਂ ਨੂੰ ਬਾਹਰ ਕਢਵਾਉਣ ਦੀ ਲੋੜ ਇੱਥੇ।
ਭਾਗੋਆਂ ਨਾਲ ਸਾਰੇ ਕਰਨ ਗੱਲਾਂ ਮਿੱਠੀਆਂ,
ਪਰ ਭੋਲੇ,ਭਾਲੇ ਲਾਲੋਆਂ ਨੂੰ ਵਰਾਉਣ ਦੀ ਲੋੜ ਇੱਥੇ।
ਗਾਉਣੇ ਛੱਡੀਏ ਆਲਤੂ ਫਾਲਤੂ ਦੇ ਗੀਤ ਸਾਰੇ,
ਗੀਤ ਸ਼ਹੀਦਾ ਤੇ ਗ਼ਦਰੀਆ ਦੇ ਗਾਉਣ ਦੀ ਲੋੜ ਇੱਥੇ।
ਦਿਲ ਤੋਂ ਕਰੀਏ ਜ਼ਰੂਰਤਵੰਦ ਦੀ ਸਹਾਇਤਾ,
ਫੋਕੀਆਂ ਗੱਲਾਂ ਨਾਲ ਨਹੀਂ ਭਰਮਾਉਣ ਦੀ ਲੋੜ ਇੱਥੇ।
ਜੇ ਦੂਰ ਕਰਨਾ ਲੋਕਾਂ ਨੂੰ ਵਹਿਮਾਂ ਭਰਮਾ ਤੋਂ,
ਤੇ ਹੈਗੀ ਤਰਕਸ਼ੀਲ ਨਾਟਕ ਕਰਾਉਣ ਦੀ ਲੋੜ ਇੱਥੇ।
ਧੀਆਂ ਕਤਲ ਕਰਾ ਕੇ ਕਿੱਥੇ ਵਿਆਹਾਂਗੇ ਮੁੰਡੇ,
ਤੇ “ਲਹਿਰੀ” ਹੈਗੀ ਧੀਆਂ ਨੂੰ ਬਚਾਉਣ ਦੀ ਲੋੜ ਇੱਥੇ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜਿਲ੍ਹਾ ਤਰਨ ਤਾਰਨ।
ਮੋਬਾਇਲ “9815467002”