ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਨਾਤਨ ਧਰਮ ਸਭਾ ਵੱਲੋਂ ਇੱਕ ਜਰੂਰਤਬੰਦ ਸੱਜਣ ਬਲਵੀਰ ਸਿੰਘ ਪਿੰਡ ਮਹਿੰਦੀਪੁਰ ਨੂੰ ਸਿਲਾਈ ਮਸ਼ੀਨ ਦਿੱਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਨਾਤਮ ਧਰਮ ਸਭਾ ਦੇ ਪ੍ਰਧਾਨ ਰਣਦੀਪ ਕੌਸ਼ਲ ਨੇ ਦੱਸਿਆ ਕਿ ਸਾਡੇ ਕੋਲ ਬਲਵੀਰ ਸਿੰਘ ਵਲੋਂ ਇੱਕ ਬੇਨਤੀ ਪੱਤਰ ਆਇਆ ਸੀ ਕਿ ਮੈਂ ਸਿਲਾਈ ਦਾ ਕੰਮ ਜਾਣਦਾ ਹਾਂ ਜੇਕਰ ਮੈਨੂੰ ਸਿਲਾਈ ਮਸ਼ੀਨ ਮਿਲ ਜਾਵੇ ਤਾਂ ਮੈਂ ਆਪਣੀ ਰੋਜੀ ਰੋਟੀ ਕਮਾਣ ਯੋਗ ਹੋ ਜਾਵਾਂਗਾ । ਇਹਨਾਂ ਦੀ ਜਰੂਰਤ ਨੂੰ ਸਮਝਦੇ ਹੋਏ ਸਨਾਤਨ ਧਰਮ ਸਭਾ ਨੇ ਇਹਨਾਂ ਨੂੰ ਸਲਾਈ ਮਸ਼ੀਨ ਦੇਣ ਦਾ ਫੈਸਲਾ ਕੀਤਾ ਅਤੇ ਅੱਜ ਉਹ ਮਸ਼ੀਨ ਇਹਨਾਂ ਨੂੰ ਦੇ ਦਿੱਤੀ ਅਸੀਂ ਪਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਬਲਵੀਰ ਸਿੰਘ ਆਪਣੀ ਰੋਜੀ ਰੋਟੀ ਕਮਾਵੇ ਆਪਣੇ ਬੱਚੇ ਨਾਲ ਪਾਲ ਪੋਸ਼ਣ ਕਰੇ। ਇਸ ਮੌਕੇ ਜਗਦੀਸ਼ ਕਪਿਲ (ਸਰਪ੍ਰਸਤ) ਪਰਮਜੀਤ ਰੱਤੇਵਾਲੀਆ (ਜਨਰਲ ਸਕੱਤਰ )ਵਿਸ਼ਵਰਾਜ ਰਾਣਾ ਸੋਮਨਾਥ ਤਕਲਾ ਨੰਦ ਕਿਸ਼ੋਰ ਆਦੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


