HOME ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ

ਹਰੇਕ ਪਿੰਡ ਸ਼ਹਿਰ ਵਿੱਚ ਇਕਾਈ ਬਣਾਉਣ ਬਾਰੇ ਲਏ ਗਏ ਕਈ ਅਹਿਮ ਫੈਸਲੇ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਸ੍ਰ: ਅਮਰਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਹੈਡ ਆਫਿਸ ਵਿਖੇ ਹੋਈ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ੍ਰ: ਜਸਮੇਲ ਸਿੰਘ ਗਿੱਲ, ਸੀਨੀਅਰ ਉਪ ਪ੍ਰਧਾਨ ਪੰਜਾਬ ਜਥੇਦਾਰ ਰੋਸ਼ਨ ਸਿੰਘ ਸਾਗਰ, ਜਨਰਲ ਸਕੱਤਰ ਪੰਜਾਬ ਸ੍ਰ: ਜਗਜੀਤ ਸਿੰਘ ਅਰੋੜਾ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਤ ਸਿੰਘ ਵਾਲੀਆ ਉਚੇਚੇ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਯੂਨੀਅਨ ਦੇ ਵਿਸਥਾਰ ਅਤੇ ਯੂਨੀਅਨ ਦੀ ਹਰੇਕ ਪਿੰਡ, ਸ਼ਹਿਰ ਵਿੱਚ ਇਕਾਈ ਬਣਾਉਣ ਬਾਰੇ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿੱਚ  ਅਹੁਦੇਦਾਰਾਂ ਨੂੰ ਯੂਨੀਅਨ ਸੰਬੰਧੀ ਆਪਣੀ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਣੂ ਕਰਾਇਆ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰ: ਅਮਰਿੰਦਰ ਸਿੰਘ ਹੈਪੀ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ੍ਰ: ਜਸਮੇਲ ਸਿੰਘ ਗਿੱਲ ਨੇ ਸ੍ਰ: ਰੋਸ਼ਨ ਸਿੰਘ ਸਾਗਰ ਅਤੇ ਸ੍ਰ: ਜਗਜੀਤ ਸਿੰਘ ਅਰੋੜਾ ਨੂੰ ਜ਼ਿੰਮੇਵਾਰੀ ਦਿੰਦਿਆਂ ਕਿਹਾ ਕਿ ਜਿਸ ਇਲਾਕੇ ਵਿੱਚ ਜਿੱਥੇ ਦੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਆਪਣੀ ਯੂਨੀਅਨ ਦੀਆਂ ਜਲਦੀ ਤੋਂ ਜਲਦੀ ਇਕਾਈਆਂ ਗਠਿਤ ਕੀਤੀਆਂ ਜਾਣ ਅਤੇ ਇਸ ਸੰਬੰਧੀ  ਕੌਮੀ ਪ੍ਰਧਾਨ ਸ੍ਰ: ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬ ਪ੍ਰਧਾਨ ਨੂੰ ਵੀ ਇਸ ਬਾਰੇ ਜਾਣੂ ਕਰਾਇਆ ਜਾਵੇ ਤਾਂ ਜੋ ਯੂਨੀਅਨ ਸੁਚਾਰੂ ਢੰਗ ਨਾਲ ਆਪਣੇ ਕੰਮ ਕਰ ਸਕੇ।ਇਸ ਮੌਕੇ ਮੀਡੀਆ ਇੰਚਾਰਜ ਪੰਜਾਬ ਕੁਲਵਿੰਦਰ ਸਿੰਘ ਸਲੇਮ ਟਾਬਰੀ, ਮਲਕੀਤ ਸਿੰਘ ਸੰਜਰਪੁਰ, ਸ਼ਰਨਜੀਤ ਸਿੰਘ ਸੋਨਾ ਸਿੱਧੂ ਦੋਵੇਂ ਜ਼ਿਲ੍ਹਾ ਪਟਿਆਲਾ ਮੀਤ ਪ੍ਰਧਾਨ, ਹਰਿੰਦਰ ਸਿੰਘ ਭਾਖਰ ਪ੍ਰਧਾਨ ਹਲਕਾ ਸਨੌਰ, ਕੁਲਵਿੰਦਰ ਸਿੰਘ ਖਾਲਸਪੁਰ ਮੀਤ ਪ੍ਰਧਾਨ ਬਲਾਕ ਸਨੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੌਜਵਾਨ ਕ੍ਰਿਕਟਰ ਆਰਵ ਅਗਰਵਾਲ ਵੀਵੋ ਇਸ਼ਤਿਹਾਰ ਮੁਹਿੰਮ ਵਿੱਚ ਚਮਕਿਆ
Next articleਹਾਈਕੋਰਟ ਵਿੱਚ ਅੱਜ ਮੀਰੀ-ਪੀਰੀ ਹਸਪਤਾਲ ਸ਼ਾਹਬਾਦ ਮਾਮਲੇ ਤੇ ਹੋਈ ਬਹਿਸ ਮੁਕੰਮਲ