(ਸਮਾਜਵੀਕਲੀ)
ਉਦਾਸੀ ਜ਼ਿੰਦਗ਼ੀ ‘ਚ
ਵਾਦੀਆਂ ‘ਚ ਪੱਤਝੜ
ਲਹਿਰਾਂ ਦੀ ਮੌਨਤਾ
ਖਮੋਸੀ ਰਾਤਾਂ ਦੀ
ਤਿੱਤਲੀਆਂ ਦੀ ਮੌਤ ਐਂਵੇ ਨਹੀਂ ਹੁੰਦੀ
ਇਸਦੇ ਵੀ ਰਾਜ਼ ਹੁੰਦੇ ਨੇ !
ਆਕਾਸ਼ ਦਾ ਅਭੇਦ
ਮਨ ਦੀ ਅਵੱਸਥਾ
ਰੂਹ ਦੀ ਆਵਾਜ਼
ਪੀੜ ਦਾ ਅਹਿਸਾਸ
ਇਸ਼ਕ ਦੀ ਵਿਆਕੁਲਤਾ
ਆਪਣੇ ਆਪ ਵਿੱਚ ਬਹੁਤ ਕੁੱਝ ਹੈ
ਤਾਲ ਰਾਗ਼ਾਂ ਦੀ ਸੁਰ ਐਂਵੇ ਨਹੀਂ ਹੁੰਦੀ
ਇਸਦੇ ਵੀ ਰਾਜ਼ ਹੁੰਦੇ ਨੇ !!
ਹੁੰਦੇ ਕਵਿਤਾ ਦੇ ਅਰਥ
ਬੋਲਦੈ ਨਜ਼ਰ ਦਾ ਸ਼ੀਸ਼ਾ
ਜੀਵਨ ਦਾ ਵੀ ਕਾਇਦਾ
ਬਿਰਹਾ ਦੀ ਤੜਫਣਾ
ਗਮਾਂ ਦੀ ਗਹਿਰਾਈ ਐਂਵੇ ਨਹੀਂ ਹੁੰਦੀ
ਇਸਦੇ ਵੀ ਰਾਜ਼ ਹੁੰਦੇ ਨੇ !!
ਅਭੇਦ ਨਹੀਂ ਸਮਝ ਆਉਂਦੇ
ਸਹਿਜ ਹੋ ਕੇ ਤੁਰਦਾ ਰਹਿ
ਤਨਹਾਈ ਦੇ ਆਪਣੇ ਮਾਇਨੇ
ਵਕਤ ਦੇ ਤੌਰ ਦੇਖ, ਸਹਿਮ ਨਾ
“ਬਾਲੀ” ਪਰਛਾਈ ਵੀ ਐਂਵੇ ਨਹੀ ਹੁੰਦੀ
ਇਸਦੇ ਵੀ ਰਾਜ਼ ਹੁੰਦੇ ਨੇ !!
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
+ 919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly