ਨਜ਼ਮ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਕਰਵਾਂ ਦਾ ਵਰਤ
ਢੱਕ ਦਿੰਦੈ ਪਤਿਤਪੁਣੇ !
ਪਾ ਦਿੰਦੈ ਪਰਦੇ !!
ਖਸਮ ਪਿਸਦਾ ਏ ਮੁੜ ਮੁੜ
ਵਫ਼ਾਵਾਂ ਦੀ ਇਸ ਨੁਮਾਇਸ਼ ਤੇ
ਚੰਨ ਤਾਂ ਅੰਬਰਾਂ ਚੋ ਤੱਕਦੈ
ਨਿੱਤ ਨਿੱਤ ਦੇ ਛਲ ਤੇ ਛਲ਼ਾਵੇ
ਆਖ਼ਿਰ ਚੜ ਆਊਦੈ ਹੋ ਨਿੰਮੋਝੂਣਾ ਜਿਹਾ
ਚੜ੍ਹਨਾ ਤਾਂ ਉਸਦਾ ਨਿੱਤ ਦਾ ਕਰਮ
ਓਹ ਕਿਸੇ ਦੀ ਵਫ਼ਾ
ਕਿਸੇ ਦੀਆਂ ਦੁਆਵਾਂ ਦਾ
ਪਾਲਦਾ ਕਦੇ ਨਹੀਂ ਭਰਮ
ਕੁੱਝ ਧੀਆਂ- ਕੰਜਕਾਂ ਦੀ ਖਾਤਿਰ
ਨਿਭਾਉਦੈ ਬਾਲੀ ਵਾਂਗ ਉਹ ਵੀ ਧਰਮ
ਅਖਵਾਰਾਂ ਦੀਆਂ ਸੁਰਖ਼ੀਆਂ
ਨਿੱਤ ਖੋਲਦੀਆਂ ਭੇਦ ਨੇ ਰਹਿਸ
ਕਰਵਾਂ ਚੌਥ ਦਿਆਂ ਕਰੂਆਂ ਚ
ਛਲ਼ਾਵਿਆਂ ਦੇ ਸ਼ੇਕ ਦੇ
ਪਤੀ ਦੀ ਪਤਨੀ ਵੱਲੋਂ ਸੁੱਤੇ ਪਏ ਦੀ ਹੱਤਿਆ !!
ਦਿੱਤੀ ਆਸ਼ਿਕਾਂ ਨਾਲ਼ ਮਿਲ ਜ਼ਹਿਰ !!
ਸਨੁੱਖੀ ਸੋਹਣੀ ਨਾਰ ਨੇ !!
ਲ਼ਾਂਵਾਂ ਵਾਲਾ ਖਾਹ ਲਿਆ,
ਫੇਰਿਆਂ ਵਾਲੀ ਬਦਕਾਰ ਨੇ !!
ਕਰਕੇ ਕਤਲ ਖੂਹੀ ਵਿੱਚ ਸੁੱਟੀਐ
ਸੀਵਰੇਜ ਟੈਂਕ ‘ਚ ਸੁੱਟੀ ਪਤੀ ਦੀ ਲਾਸ਼ !!
ਪੁਲਿਸ ਨੇ ਢੱਕਣ ਪੁੱਟਿਐ ਮਿਲੀ ਗਲੀ ਸੜੀ ਲਾਸ਼ !!!
ਪਤੀ ਗੁੰਮ ਦੀ ਐਫ ਆਰ ਆਈ ਲਿਖਵਾਉਣ ਵਾਲੀ
ਪਤਨੀ ਹੀ ਨਿਕਲੀ ਪਤੀ ਦੀ ਕਾਤਿਲ !!!
ਵਰਤ ਤਾਂ ਲੋਕਾਂ ਲਈ ਸਿਰਫ਼ ਵਿਖਾਵਾ ਨੇ
ਅੱਖਾਂ ਤੇ ਭਰੋਸੇ ਦੀ ਪੱਟੀ ।।

ਬਲਜਿੰਦਰ ਸਿੰਘ ਬਾਲੀ ਰੇਤਗੜੵ

9465129168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਖਾਤਿਰ
Next articleਇੱਕ ਚੁੱਪ ਸੌੰ.ਸੁੱਖ -ਦੁੱਖ ?