ਨਜ਼ਮ “ਮੁਰਸ਼ਦ ਮੇਰਾ”

 ਗੁਰਜੋਧ ਕੌਰ ਗੁਰੀ 
(ਸਮਾਜ ਵੀਕਲੀ) 
ਮੁਰਸ਼ਦ ਤੈਨੂੰ ਮੰਨਿਆ ਸੱਜਣਾ,
ਕੋਈ ਨਾ ਹੋਰ ਖ਼ੁਦਾਈ ਵੇਖਾਂ।
ਲੱਭਣਾ ਸੀ ਜੋ ਲੱਭ ਲਿਆ ਏ,
ਤੇਰੇ ‘ਚ  ਕੁੱਲ  ਲੁਕਾਈ ਵੇਖਾਂ
ਸੱਜਣਾ ਤੇਰੀ ਮਹਿਕ ਅਨੌਖੀ,
ਇਤਰਾਂ ਵਿੱਚ ਨਾ ਪਾਈ ਵੇਖਾਂ।
ਚੰਨ ਵੀ ਫਿੱਕਾ ਤੇਰੇ ਸਾਹਵੇਂ,
ਜਦ ਤੇਰੀ ਰੁਸ਼ਨਾਈ ਵੇਖ
ਮਰ ਕੇ ਕਿੱਦਾਂ ਲੋਕ ਜਿਉਂਦੇ ,
ਇਸ ਗੱਲ ਦੀ ਸੱਚਾਈ ਵੇਖਾਂ।
ਲੋਕੀਂ ਮੈਨੂੰ ਮਿਹਣੇ ਮਾਰਨ,
ਹਰ ਸ਼ੈਅ ‘ਚ ਤੇਰੀ ਪਰਛਾਈ ਵੇਖਾ
ਦੁਨੀਆਂ ਇਸ਼ਕ ਦੇ ਕਿੱਸੇ ਪੜ੍ਹਦੀ,
ਮੈਂ ਬਸ ਅੱਖਰ ਢਾਈ ਵੇਖਾਂ।
ਇਸ਼ਕ ਨੇ ਦਿੱਤੀ ਚੀਸ ਜੋ ਸੱਜਣਾ,
ਮੈਂ ਉਸਦੀ ਗਹਿਰਾਈ ਵੇਖਾਂ।
ਰੂਹ ਦੇ ਅੰਦਰ ਵਾਸ ਹੈ ਤੇਰਾ,
ਦੱਸ ਕਿੱਦਾਂ ਖ਼ੁਦਾਈ ਵੇਖਾਂ।
ਮੇਰਾ ਤੂੰ ਹੀ “ਮੁਰਸ਼ਦ” ਸੱਜਣਾ,
ਹਰ ਦਿਨ ਚਾਈਂ-ਚਾਈਂ ਵੇਖਾਂ।
 ਗੁਰਜੋਧ ਕੌਰ ਗੁਰੀ 
Previous articleਕਵਿਤਾ
Next articleਵਿਦਵਤਾ ਅਤੇ ਪ੍ਰਸ਼ਾਸਨਿਕ ਖੇਤਰ ਦੀ ਵਿਲੱਖਣ ਸ਼ਖ਼ਸੀਅਤ: ਪ੍ਰੋ: ( ਡਾ.) ਪਰਵਿੰਦਰ ਸਿੰਘ