(ਸਮਾਜ ਵੀਕਲੀ)
ਪੈਰ ਨਹੀਂ ਲੱਗਣ ਦਿਂਦੇ
‘ਵਾ ਵਰੋਲੇ ਧਰਤੀਂ ‘ਤੇ
ਘੁਮੰਡ ਦੇ ਚੱਕਰ ਉਖਾੜ ਦਿੰਦੇ ਨੇ
ਜਿੰਦਗ਼ੀ ਦੇ ਚੈਨ ਚੱਕਰ
ਐਂਵੇਂ ਚੱਕਰ ‘ਚ ਨਾ ਪਿਆ ਕਰ ਸੱਜਣ
ਸ਼ੀਸ਼ਾ ਤਾਂ ਔਕਾਤ ਦਿਖਾਉਂਦਾ ਹੈ
ਸਹੁੱਪਣ ਨਹੀਂ,
ਵਕਤ ਕਿਰਦਾਰ ਦਿਖਾਉਂਦਾ ਹੈ
ਸਿਰਫ਼ ਕੁੜੱਤਣ ਨਹੀਂ,
ਤੇਰੇ ਤੋ ਕਿਤੇ ਖੂਬਸੂਰਤ ਹੈ ਉਹ ਤਸਵੀਰ
ਹਾਂ- ਹਾਂ ਬੇਹੱਦ ਪਿਆਰੀ,
ਜੋ ਮੇਰੇ ਅੰਦਰ ਉਕਰਦੀ ਹੈ,
ਮੇਰੀ ਕਲਪਨਾ ਦੀ ਖੂਬਸੂਰਤੀ !!
ਤੂੰ ਤੇ ਮੇਰੇ ਖਿਆਲ਼ਾ ਦੀ ਰੰਗਸਾਜ਼ੀ,
ਨਕਾਸ਼ੀ, ਦੀ ਪਰਛਾਈ ਵੀ ਨਹੀਂ
ਬਸ, ਮੇਰੀ ਤੁਸੱਬਰੀ ਤਲਾਸ਼ਦੀ ਏ
ਤੇਰੇ ‘ਚੋਂ ਕੁੱਝ ਨੈਣ – ਨਕਸ਼,
ਕੁੱਝ ਕੁ ਸੋਖ਼ , ਮਸਤ ਅਦਾਵਾਂ
ਪਲ ਭਰ ਲਈ ਮੁਹੱਬਤੀ ਵਫਾਵਾਂ ..!!
ਮੇਰੀ ਕਲਪਨਾ ਦੇ ਹਾਣ ਦੀ ਹੋ ਜਾਣਾ
ਤੇਰਾ ਵਹਿਮ ਹੈ, ਨਾ ਪਾਲ਼ਿਆ ਕਰ ਘੁਘੰਡ ।
ਬਾਲੀ ਰੇਤਗੜੵ
9465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly