HOME ਕੁਦਰਤ ਦੇ ਨਾਲ ਸੇੜ- ਸਾੜ ਚੰਨਣਵਾਲ ਤੋਂ ਰਾਏਸਰ ਦੇ ਵਿਚਕਾਰ ਲਾਈ ਦਰਖਤਾਂ...

ਕੁਦਰਤ ਦੇ ਨਾਲ ਸੇੜ- ਸਾੜ ਚੰਨਣਵਾਲ ਤੋਂ ਰਾਏਸਰ ਦੇ ਵਿਚਕਾਰ ਲਾਈ ਦਰਖਤਾਂ ਨੂੰ ਲਾਈ ਅੱਗ ।

2
ਬਰਨਾਲਾ/ ਮਹਿਲ ਕਲਾਂ   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ ): ਹਰ ਸਾਲ ਹੋ ਰਹੇ ਇਸ ਮਹਾਂਪਾਪ ਤੋਂ ਦਰੱਖਤਾਂ ਨੂੰ ਕਿਵੇਂ ਬੱਚੀਏ, ਜੇ ਅੱਗ ਲਗਾਏ ਬਿਨਾਂ ਸਰਦਾ ਨਹੀਂ ਤਾਂ ਇਨ੍ਹਾਂ ਬੇਜੁਬਾਨ ਪਰ ਸੰਜੀਵ ਰੁੱਖਾਂ ਨੂੰ ਕਿਉਂ ਅੱਗ ਲਗਾਈ ਜਾਂਦੀ ਹੈ, ਜਿੱਥੇ ਪੰਜਾਬ ਸਰਕਾਰ ਹਰ ਸਾਲ ਦੀ ਤਰ੍ਹਾਂ  ਰੁੱਖ ਲਗਾਓ ਵਾਤਾਵਰਨ ਬਚਾਉ ਦੇ ਤਹਿਤ ਲੱਖਾਂ ਰੁਪਏ ਖਰਚ ਕਰਕੇ  ਬੂਟੇ ਲਗਵਾਉਦੀ ,ਦੂਜੇ ਪਾਸੇ ਕਈ ਸਿਰ ਫਿਰੇ ਲੋਕਾਂ ਵੱਲੋਂ ਇਹਨਾਂ ਨੂੰ ਅੱਗ ਲਾ ਜਲਾਇਆ ਜਾਂਦਾ, ਇਹ ਘਟਨਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਰਾਏਸਰ ਦੇ ਵਿਚਕਾਰ ਸੜਕ ਦੇ ਕਿਨਾਰੇ ਨਾਲ ਖੜੇ ਰੁੱਖਾਂ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਵਨ ਵਿਭਾਗ ਦੇ ਅਧਿਕਾਰੀ ਗਗਨ ਸਿੰਘ ਵੱਲੋਂ ਅੱਗ ਲਾਉਣ ਵਾਲੇ ਖਿਲਾਫ ਵਿੱਢੀ ਮੁਹਿੰਮ ਤਹਿਤ ਸੁਖਦੀਪ ਸਿੰਘ ਚੰਨਣਵਾਲ ਦੇ ਖਿਲਾਫ ਜੁਰਮਾਨਾ ਕਰਕੇ ਨਵੇਂ ਬੂਟੇ ਲਗਵਾਏ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਹੈ ਕਿ  ਵਥੇਰੇ ਵੱਡੇ- ਵੱਡੇ ਟਰੈਕਟਰ ਤੇ ਹੋਰ ਸੰਦ ਸੰਦੇੜੇ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ ,ਦੋ ਲੀਟਰ ਡੀਜ਼ਲ ਨਾਲ ਕੋਈ ਗ਼ਰੀਬੀ ਨੀ ਆਉਣ ਲੱਗੀ, ਦੋ ਚਾਰ ਗੇੜੇ ਇਨ੍ਹਾਂ ਦੇ ਨੇੜੇ ਰੋਟਾਵੇਟਰ ਨਾਲ ਲਾ ਦਿੱਤੇ ਜਾਣ ਤਾਂ ਇਨੀ ਨੌਬਤ ਨਾ ਆਵੇ। ਕਣਕ ਦਾ ਝੋਨੇ ਦੇ ਘੱਟ ਝਾੜ ਦਾ ਐਡਾ ਵੱਡਾ ਨੁਕਸਾਨ ਵੀ ਝੱਲ ਹੀ ਲੈਂਦੇ ਹਾਂ, ਹੁਣ ਇਹਦੇ ਨਾਲ ਕੀ ਫਰਕ ਪੈਣ ਲੱਗਿਆ। ਬਾਕੀ ਸਭ ਕੁੱਝ ਪੈਸਾ ਵੀ ਨੀ ਹੁੰਦਾ। ਇਹ ਦਰਖ਼ਤ ਸਾਨੂੰ ਫਲ ਫਰੂਟ,ਮੇਵੇ,ਔਸ਼ਧੀਆਂ,ਤਪਦੀ ਦੁਪਹਿਰ ਚ ਠੰਡੀ ਛਾਂ,ਸਾਹ ਲੈਣ ਲਈ ਸ਼ੁੱਧ ਆਕਸ਼ੀਜਨ,ਘਰਾਂ ਕੋਠੀਆਂ ਚ ਵਰਤੋਂ ਲਈ ਲੱਕੜੀ ਦਿੰਦੇ ਹਨ । ਇਹ ਦਰਖਤ ਆਪਾਂ ਤੋਂ ਮੰਗਦੇ ਇਹੀ ਨੇ ਸਾਨੂੰ ਜਿਉਂਦੇ ਜੀਅ ਨਾ ਫੂਕੋ ਜਿਸ ਆਖ਼ਰੀ ਦਿਨ ਤੁਸੀਂ ਮੱਚਣਾ ਹੋਇਆ ਅਸੀਂ ਥੋਡੇ ਨਾਲ ਮੱਚਾਂਗੇ। ਹੈ ਕਿਸੇ ਦਾ ਐਡਾ ਵੱਡਾ ਜ਼ੇਰਾ। ਆਓ ਰਲ ਮਿਲ ਕੇ ਇਨ੍ਹਾਂ ਬੇਜ਼ਬਾਨਾਂ ਦੇ ਸਬੰਧੀ ਪੰਜਾਬ ਸਰਕਾਰ ਅਤੇ  ਵਨ ਵਿਭਾਗ ਤੋਂ ਦਰੱਖਤਾਂ ਨੂੰ ਅੱਗ ਲਾਉਣ ਵਾਲਿਆ ਸਬੰਧੀ ਢੁੱਕਵੀਂ ਕਾਰਵਾਈ ਦੀ ਮੰਗ ਕਰਿਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਦੀਪ ਸਿੰਘ ਚੰਨਣਵਾਲ ਨੇ ਕਿਹਾ ਹੈ ਕਿ ਮੈਂ ਬਾਹਰ ਕਿਸੇ ਕੰਮ ਗਿਆ ਹੋਇਆ ਸੀ, ਮੇਰੇ ਗਏ ਤੋ ਬਾਅਦ ਮੇਰੇ ਸੀਰੀ ਨੇ ਅੱਗ ਲਾ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲੇ ਦੀਆਂ ਤਿੰਨ ਨਗਰ ਕੌਂਸਲਾਂ ਦੇ 64232 ਵੋਟਰ ਕਰਨਗੇ 148 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
Next articleਇਸ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਵਾਧਾ ਹੋਇਆ ਹੈ, ਜਿਸ ਨਾਲ ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।