(ਸਮਾਜ ਵੀਕਲੀ)
ਮਹਾਨ ਦੇਸ਼ ਦੇ ਮਹਾਨ ਰਾਸ਼ਟਰਪਤੀ ਸਨ ਅਬਦੁਲ ਕਲਾਮ,
ਫ਼ੌਜਾਂ ਦੇ ਜਰਨੈਲ ਮਾਨੇਕ ਸ਼ਾਅ ਨੂੰ ਵੀ ਸਲਾਮ।
ਮਾਨੇਕ ਸ਼ਾਅ ਜੀ ਹੋਏ ਬਿਮਾਰ, ਕਲਾਮ ਜੀ ਪੁੱਛਣ ਗਏ ਹਾਲ ਚਾਲ,
ਗਿਲਾ ਕੀਤਾ ਮਾਨੇਕ ਜੀ ਨੇ, ਛੋਟੇ ਰੈਂਕ ਦੀ ਪੈਨਸ਼ਨ ਤੇ ਕਰਾਂ ਸਬਰ ਆਰਾਮ।
ਕਲਾਮ ਜੀ ਦਯਾਵਾਨ, ਸਾਰੀ ਗੱਲ ਸਮਝ ਗਏ ਕੀਤਾ 20 ਸਾਲਾਂ ਦਾ ਬਕਾਇਆ ਪਾਸ,
ਉਸ ਵੇਲੇ ਦਾ ਇੱਕ ਕਰੋੜ 25 ਲੱਖ ਦਾ ਚੈਕ ਭੇਜਿਆ ਮਾਨੇਕ ਜੀ ਦੇ ਨਾਮ।
ਬੇਹੱਦ ਖੁਸ਼ ਹੋਏ ਮਾਨੇਕ ਜੀ, ਸਾਰਾ ਪੈਸਾ ਫੌਜੀ ਪੈਨਸ਼ਨ ਫੰਡ ਵਿੱਚ ਦਿਤਾ ਮੋੜ,
ਦੋਨਾਂ ਸਮਾਜ ਸੇਵੀਆਂ ਨੇ, ਆਪਣੀਆਂ ਸੇਵਾਵਾਂ ਕੀਤੀਆਂ ਸਮਾਜ ਦੇ ਨਾਮ।
ਭਾਵੇਂ ਹੁਣ ਦੋਨੋਂ ਇਸ ਦੁਨੀਆਂ ਤੇ ਨ੍ਹੀਂ ਰਹੇ, ਪਰ
ਪੱਕੀਆਂ ਮੋਹਰਾਂ ਲਾ ਗਏ,
ਪਤਾ ਸੀ ਨਾਲ ਕੁਝ ਨ੍ਹੀਂ ਲੈ ਜਾਣਾ, ਦੁਨੀਆਂ ਤੇ ਨਾਮ ਕਮਾ ਗਏ।
ਮਾਨੇਕ ਸ਼ਾਹ ਜੀ ਸਨ ਪਰਸ਼ੀਅਨ ਘੱਟ ਗਿਣਤੀ ਕਮਿਊਨਿਟੀ ਤੋਂ,
ਬਹਾਦਰੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਕਰਮ ਕਰਕੇ ਸਾਰੇ ਛਾ ਗਏ।
ਧਰਮਾਂ, ਜਾਤਾਂ, ਕਬੀਲਿਆਂ ਦੀ ਭਿੰਨਤਾ ਵਾਲੇ ਪਿਆਰੇ ਦੇਸ਼ ਵਿੱਚ ,
ਸਾਰੇ ਕਲਾਮ ਸਾਹਿਬ ਤੇ ਮਾਨੇਕ ਸ਼ਾਅ ਵਰਗੇ ਹੀਰੇ ਚਮਕਣ।
ਲੋਕਾਂ ਦੀਆਂ ਜ਼ਿੰਦਗੀਆਂ ਵਿਚ ਖ਼ੁਸ਼ੀਆਂ ਖਿਲੇਰਨ,
ਭਾਰਤੀ ਸੱਭਿਅਤਾ ਦੇ ਅਕਾਸ਼ ਵਿਚ ਸਿਤਾਰਿਆਂ ਵਾਂਗ ਦਮਕਣ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly