(ਸਮਾਜ ਵੀਕਲੀ)
ਪਹਿਲਾਂ ਨਾ ਕੋਈ ਚਾਹੁੰਦਾ ਕਿ ਕੋਈ ਉੱਗ ਜਾਵੇ,
ਲੱਗ ਜਾਵੇ ਜਦੋਂ ਜੜ੍ਹ ਤਾਂ ਕਈ ਫਿਰ ਪਰਖਣਗੇ,
ਜਦ ਫਿਰ ਹੋਂਦ ਦਿਖਾਉ ਬੂਟਾ ਆਪੇ ਦੀ,
ਢਾਹੁਣ ਲਈ ਉਹਨੂੰ ਬੱਦਲ ਆਣ ਕਈ ਗਰਜਣਗੇ,
ਜਦ ਫਿਰ ਹੋਊ ਜਵਾਨ ਉਹ ਝੱਖੜ ਝੱਲ-ਝੱਲ ਕੇ,
ਉਹੀ ਵੈਰੀ ਫਿਰ ਉਹਦੇ ਵੱਲ ਪਰਤਣਗੇ,
ਭਰ ਜਾਊ ਜਦ ਉਹ ਰੁੱਖ ਨਾਲ ਫੁੱਲ ਫ਼ਲਾਂ,
ਫਿਰ ਉਹੀ ਠੱਗ ਬਣ ਦੋਸਤ ਉਸਨੂੰ ਵਰਤਣਗੇ,
ਹੋ ਗਈ ਹੈ ਫਿਤਰਤ ਇਹੀ ਅੱਜ ਜ਼ਮਾਨੇ ਦੀ,
ਚੱਲ ਕੋਈ ਨਾ ਲੈਣ ਦੇ ਲਾਹੇ ਅੰਤ ਉਹ ਤਰਸਣਗੇ,
ਬਹੁਤੀ ਪਰਵਾਹ ਤੇ ਫ਼ਿਕਰ ਨਾ ਕਰਿਆ ਕਰ ਜੋਬਨ,
ਜੋ ਪੈਂਦੇ ਪੈਣ ਕੁਰਾਹੇ ਅੰਤ ਉਹ ਤੜਫਣਗੇ।
ਜੋਬਨ ਖਹਿਰਾ
88729-02023
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly