ਦੇਸ਼ ਵਿਆਪੀ ਸੰਘਰਸ਼ ਹਫ਼ਤੇ ਦੇ ਸੰਬੰਧ ਵਿੱਚ ਆਰ ਸੀ ਐਫ਼ ਮਜ਼ਦੂਰ ਯੂਨੀਅਨ ਨੇ ਜਨਰਲ ਮੈਨੇਜਰ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )– ਆਰ ਸੀ ਐਫ਼ ਮਜ਼ਦੂਰ ਯੂਨੀਅਨ 17 ਮਾਰਚ ਤੋਂ 20 ਮਾਰਚ 2025 ਤੱਕ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਹਫ਼ਤੇ ਦਾ ਆਯੋਜਨ ਕਰ ਰਹੀ ਹੈ।ਇਸ ਦੌਰਾਨ ਵਰਕਸ਼ਾਪ ਗੇਟ ‘ਤੇ ਨਾਅਰੇਬਾਜ਼ੀ, ਆਪਣੀਆਂ ਮੰਗਾਂ ਦਾ ਪੈਂਫਲਟ ਵੰਡਣਾ, ਜਨਰਲ ਮੈਨੇਜਰ ਆਰ ਸੀ ਐਫ਼ ਨੂੰ ਮੰਗ ਪੱਤਰ ਦੇਣਾ ਆਦਿ ਪ੍ਰੋਗਰਾਮ ਰੱਖੇ ਗਏ ਹਨ। ਇਸੇ ਕੜੀ ਵਿੱਚ  ਆਰ ਸੀ ਐਫ਼ ਮਜ਼ਦੂਰ ਯੂਨੀਅਨ ਨੇ ਜਨਰਲ ਮੈਨੇਜਰ ਐੱਸ ਐੱਸ ਮਿਸ਼ਰ ਰੇਲ ਕੋਚ ਫੈਕਟਰੀ ਨੂੰ ਆਪਣੀਆਂ ਮੰਗਾਂ ਦੇ ਲਈ ਮੰਗ ਪੱਤਰ ਦਿੱਤਾ। ਜਨਰਲ ਮੈਨੇਜਰ ਐੱਸ ਐੱਸ ਮਿਸ਼ਰ ਨੇ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਹੈ , ਕਿ ਜੋ ਮੁੱਦੇ ਆਰ ਸੀ ਐਫ਼ ਪ੍ਰਸ਼ਾਸਨਿਕ ਪੱਧਰ  ‘ਤੇ ਹੱਲ ਕੀਤੇ ਜਾ ਸਕਦੇ ਹਨ। ਉਹ ਹੱਲ ਕੀਤੇ ਜਾਣਗੇ। ਰੇਲਵੇ ਬੋਰਡ ਪੱਧਰ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ। ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਰਾਮ ਰਤਨ ਸਿੰਘ ਅਤੇ ਪ੍ਰਧਾਨ ਅਭਿਸ਼ੇਕ ਸਿੰਘ ਦੁਆਰਾ ਐਨ ਪੀ ਐੱਸ / ਯੂ ਪੀ ਐੱਸ ਰੱਦ ਕਰਨਾ, ਓ ਪੀ ਐੱਸ ਨੂੰ ਮੁੜ ਲਾਗੂ ਕਰਨਾ, ਠੇਕੇਦਾਰੀ ਅਤੇ ਆਉਟਸੋਰਸਿੰਗ ਬੰਦ ਕਰਨਾ, ਨਵੀਂ ਭਰਤੀ ਸ਼ੁਰੂ ਕਰਨਾ, ਆਰ ਆਰ ਸੀ ਤੋਂ ਭਰਤੀ ਹੋਈਆਂ ਸਾਥੀਆਂ ਨੂੰ ਏ ਡਬਲ੍ਯੂ ਐੱਸ ਦਾ ਪੱਦ ਨਾਮ  ਵਾਪਸ ਦਿਨਾ ਅਤੇ ਵਰਕਸ਼ਾਪ ਵਿੱਚ ਭੇਜਨਾ, ਬੰਗਲੂਰ ਚਪੜਾਸੀ ਨੂੰ ਵਰਕਸ਼ਾਪ ਵਿੱਚ ਭੇਜਣਾ, ਪ੍ਰਬੰਧਕ ਬਲਾਕ ਵਿੱਚ 5 ਦਿਨਾਂ ਵਾਲਾ ਹਫ਼ਤਾ ਲਾਗੂ ਕਰਨਾ, ਰੇਡਿਕਾ ਹਸਪਤਾਲ ਵਿੱਚ ਵਿਸ਼ੇਸ਼ਜਣ ਡਾਕਟਰਾਂ ਦੀ ਨਿਯੁਕਤੀ ਅਤੇ ਕੁਆਟਰਾਂ ਦੀ ਮੁਰੰਮਤ ਦੀ ਸਹੀ ਫਰਿਆਦ ਵਰਗੀ ਡਿਮਾਂਡ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਮੌਕੇ ‘ਤੇ ਕਮਲ ਕੁਮਾਰ, ਅਮਰੀਕ ਸਿੰਘ, ਪੀਤਮ ਸਿੰਘ, ਹਰਵਿੰਦਰ ਸਿੰਘ ਪੋਹਿਡ਼, ਵਿਦੇੰਦਰ ਕੁਮਾਰ, ਰਾਮਕੁਮਾਰ ਯੋਗੀ, ਨਾਮੋ ਮੀਣਾ, ਗਿਰਧਾਰੀ ਮੀਣਾ, ਨਿਰਮਲ ਸਿੰਘ, ਰਤਨ ਕੁਮਾਰ, ਰਾਜੇੰਦਰ ਮੀਣਾ, ਸ਼ੰਕਰ ਲਾਲ ਯਾਦਵ, ਰਾਜਿੰਦਰ ਪ੍ਰਸਾਦ, ਨਵਦੀਪ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ ਕਾਹਲੋ, ਮਹਾਂਵੀਰ, ਸੁਰੇੰਦਰ ਕੁਮਾਰ, ਓਮ ਪ੍ਰਕਾਸ਼, ਸੁਖਵਿੰਦਰ ਸਿੰਘ, ਵਿਕਾਸ ਯਾਦਵ, ਰਾਜੇੰਦਰ ਯਾਦਵ, ਸ਼ਕਤੀ ਸ਼ਰਮਾ, ਸੁਰੇੰਦਰ ਵਿਸ਼ਵਕਰਮਾ, ਮਹਿੰਦਰ ਮੀਣਾ, ਰਾਮ ਵਿਲਾਸ ਮੀਣਾ, ਦੀਨ ਬੰਦੂ, ਮੇਜਰ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਵਿਨੋਦ ਕੁਮਾਰ, ਡੀ ਐਸ ਚੀਮਾ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੀ.ਏ.ਯੂ. ਲੁਧਿਆਣਾ ਦੇ ਕਿਸਾਨ ਮੇਲੇ ਮੌਕੇ ਬਰਾੜ ਸੀਡਜ ਤੇ ਕਿਸਾਨਾਂ ਦੀਆਂ ਲੱਗੀਆਂ ਰੌਣਕਾਂ
Next articleਹੁਣ ਮੰਗਦੇ ਨੇ ਫੋਨ ਉੱਤੇ ਮੁਆਫ਼ੀਆਂ ਸੁਣੀ ਨਾ ਪਹਿਲਾਂ ਕਰਨਲ ਦੀ