ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਅੱਜ ਲੁਧਿਆਣੇ ਦੇ ਅਦਾਰਿਆਂ ਵਿੱਚ ਹੜਤਾਲ ਤੋਂ ਬਾਅਦ ਬੱਸ ਸਟੈਂਡ ਤੇ ਇਕੱਠੇ ਹੋ ਕੇ ਰੈਲੀ ਕੀਤੀ ਗਈ, ਜਿਸ ਵਿੱਚ ਏਟਕ- ਇੰਟਕ-ਸੀਟੂ-ਐਕਟੂ -ਸੀਟੀਯੂ ਪੰਜਾਬ, ਐਸਕੇਐਮ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਆਜ਼ਾਦ ਫੈਡਰੇਸ਼ਨਾਂ ਦੇ ਹਿੱਸਾ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਲੇਬਰ ਕੋਡ ਬਿਨਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ, ਬਿਨਾਂ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤੇ, ਅਤੇ ਭਾਰਤੀ ਲੇਬਰ ਕਾਨਫਰੰਸ ਨਾ ਬੁਲਾ ਕੇ—ਉਨ੍ਹਾਂ ਅੰਤਰਰਾਸ਼ਟਰੀ ਮਜ਼ਦੂਰੀ ਮਿਆਰਾਂ ਦੀ ਉਲੰਘਣਾ ਕਰਕੇ ਲਿਆਂਦੇ ਗਏ ਹਨ, ਜਿਨ੍ਹਾਂ ਲਈ ਭਾਰਤ ਨੇ ਇੱਕ ਦੇਸ਼ ਦੇ ਤੌਰ ’ਤੇ ਹਸਤਾਖਰ ਕੀਤੇ ਹੋਏ ਹਨ, ਵਿਕਸਿਤ ਭਾਰਤ–ਗਾਰੰਟੀ ਫ਼ੋਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ) ਐਕਟ 2025 ਰੱਦ ਕੀਤਾ ਜਾਵੇ ਅਤੇ ਮਨਰੇਗਾ ਕਾਨੂੰਨ ਨੂੰ ਉਸ ਦੀਆਂ ਕਮੀਆਂ ਦੂਰ ਕਰਕੇ ਦੁਬਾਰਾ ਲਾਗੂ ਕੀਤਾ ਜਾਵੇ, ਮਸੌਦਾ ਸੀਡ ਬਿੱਲ ਅਤੇ ਬਿਜਲੀ ਸੋਧ ਬਿੱਲ ਵਾਪਸ ਲਏ ਜਾਣ, ‘ਸ਼ਰੰਮ ਸ਼ਕਤੀ ਨੀਤੀ 2025’ ਦਾ ਮਸੌਦਾ ਬਿਨਾਂ ਹਿੱਸੇਦਾਰਾਂ ਨਾਲ ਗੱਲਬਾਤ ਕੀਤੇ ਜਾਰੀ ਕੀਤਾ ਹੈ, ਜਿਸਦਾ ਮਕਸਦ ਚਾਰ ਲੇਬਰ ਕੋਡ ਲਾਗੂ ਕਰਨਾ, ਟ੍ਰੇਡ ਯੂਨੀਅਨਾਂ ਦੀ ਭੂਮਿਕਾ ਘਟਾਉਣਾ, ਮਜ਼ਦੂਰੀ ਨੂੰ ਅਧਿਕਾਰ ਦੀ ਥਾਂ ‘ਧਰਮ’ ਵਜੋਂ ਦਰਸਾਉਣਾ ਅਤੇ ਸਰਕਾਰ ਦੀ ਨਿਯੰਤਰਕ ਵਾਲੀ ਭੂਮਿਕਾ ਨੂੰ ਧੁੰਦਲੇ ‘ਰੋਜ਼ਗਾਰ ਸੁਵਿਧਾਕਾਰ’ ਵਿੱਚ ਬਦਲਣਾ ਹੈ—ਜਿਸ ਨਾਲ ਸਮੂਹਿਕ ਸੰਘਰਸ਼ ਕਮਜ਼ੋਰ ਹੁੰਦਾ ਹੈ। ਸਰਕਾਰ ਲਗਾਤਾਰ ਨਿੱਜੀਕਰਨ ਅਤੇ ਸਾਰੇ ਰਣਨੀਤਕ ਸਰਕਾਰੀ ਖੇਤਰਾਂ ਦੇ ਉੱਦਮਾਂ ਅਤੇ ਜਨ ਸੇਵਾਵਾਂ—ਜਿਵੇਂ ਰੇਲਵੇ, ਬੰਦਰਗਾਹ, ਕੋਲ ਖਾਣਾਂ, ਤੇਲ, ਸਟੀਲ, ਰੱਖਿਆ, ਸੜਕਾਂ, ਹਵਾਈ ਅੱਡੇ, ਬੈਂਕ, ਬੀਮਾ, ਟੈਲੀਕੌਮ, ਡਾਕ, ਪਰਮਾਣੂ ਊਰਜਾ, ਬਿਜਲੀ ਉਤਪਾਦਨ ਅਤੇ ਵੰਡ ਆਦਿ—ਨੂੰ ਦੇਸੀ ਤੇ ਵਿਦੇਸ਼ੀ ਵੱਡੇ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਆਪਣੇ ਅਜੰਡੇ ਨੂੰ ਬੰਦ ਕਰੇ। ਸਰਕਾਰੀ ਅਤੇ ਸਰਕਾਰੀ ਖੇਤਰ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ; ਆਂਗਨਵਾੜੀ, ਆਸ਼ਾ, ਮਿਡ-ਡੇ ਮੀਲ ਕਰਮਚਾਰੀਆਂ ਨੂੰ ਨਿਯਮਿਤ ਕਰਕੇ ਸਰਕਾਰੀ ਕਰਮਚਾਰੀ ਬਣਾਇਆ ਜਾਵੇ; ਨੈਸ਼ਨਲ ਹੈਲਥ ਮਿਸ਼ਨ ਦੇ ਡਾਕਟਰਾਂ ਅਤੇ ਨਰਸਾਂ ਨੂੰ ਪੱਕਾ ਕੀਤਾ ਜਾਵੇ। ਇਹ ਹੜਤਾਲ ਉਸ ਪਿਛੋਕੜ ਵਿੱਚ ਹੋ ਰਹੀ ਹੈ ਜਿੱਥੇ ਅਰਥਵਿਵਸਥਾ ਦੀ ਗਿਰਾਵਟ, ਵਧਦੀ ਬੇਰੁਜ਼ਗਾਰੀ, ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ’ਤੇ ਹਮਲੇ, ਘੱਟਗਿਣਤੀਆਂ ਖ਼ਿਲਾਫ਼ ਨਫ਼ਰਤ ਅਤੇ ਧਰੁਵੀਕਰਨ ਦੀਆਂ ਜ਼ਹਿਰੀਲੀਆਂ ਮੁਹਿੰਮਾਂ, ਲੋਕਤੰਤਰਿਕ ਸੰਸਥਾਵਾਂ ’ਤੇ ਹਮਲੇ ਅਤੇ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੇ ਅੰਨ੍ਹੇ ਸਮਰਥਕਾਂ ਨਾਲ ਭਰਨਾ—ਚੱਲ ਰਿਹਾ ਹੈ, ਜਿਸਦਾ ਮਕਸਦ ਸੰਗਠਨ, ਬੋਲਣ ਦੀ ਆਜ਼ਾਦੀ ਅਤੇ ਵਿਰੋਧ ਦੇ ਅਧਿਕਾਰ ਮਿਟਾਉਣਾ ਹੈ। ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਚੰਦਰ ਸ਼ੇਖਰ, ਮੰਗਤ ਰਾਮ ਪਾਸਲਾ ਡੀ ਪੀ ਮੌੜ, ਗੁਰਜੀਤ ਸਿੰਘ ਜਗਪਾਲ, ਬੱਬਨ ਪਾਸਵਾਨ, ਰਘਵੀਰ ਸਿੰਘ ਬੈਨੀਪਾਲ , ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਐਮ ਐਸ ਭਾਟੀਆ, ਸੁਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਬਲਰਾਮ ਸਿੰਘ, ਡਾ: ਰਜਿੰਦਰ ਪਾਲ ਸਿੰਘ ਔਲਖ, ਨਰੇਸ਼ ਗੋੜ, ਸੁਭਾਸ਼ ਰਾਨੀ, ਮਾਸਟਰ ਫਿਰੋਜ਼, ਕਾਮਰੇਡ ਚਿਤਰੰਜਨ, ਯੁਵਰਾਜ ਸਿੰਘ, ਗੁਰਮੇਲ ਮੈਲੜੇ, ਪ੍ਰਵੀਨ ਕੁਮਾਰੀ ਆਦਿ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਹੜਤਾਲ ਰੈਲੀ ਦੇ ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਕੇਵਲ ਸਿੰਘ ਬਨਵੈਤ, ਸਰਬਜੀਤ ਸਿੰਘ ਸਰਹਾਲੀ, ਪਰਮਜੀਤ ਸਿੰਘ, ਰਾਮ ਲਾਲ ਅਤੇ ਜੈ ਪ੍ਰਕਾਸ਼ ਨਰਾਇਣ ਸ਼ਾਮਲ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


