HOME ਕੌਮਾਂ ਜਿੱਤਦੀਆਂ ਵੀ ਨੇ ਤੇ ਕੌਮਾਂ ……

ਕੌਮਾਂ ਜਿੱਤਦੀਆਂ ਵੀ ਨੇ ਤੇ ਕੌਮਾਂ ……

ਕੁਲਵਿੰਦਰ ਕੌਰ ਕਾਹਲੋਂ

ਸਮਾਜ ਵੀਕਲੀ ਯੂ ਕੇ

ਕੌਮਾਂ ਜਿੱਤਦੀਆਂ ਵੀ ਨੇ ਤੇ ਕੌਮਾਂ ਹਾਰਦੀਆਂ ਵੀ ਨੇ
ਜ਼ਬਰ ਜ਼ਾਲਮ ਦੇ ਸੀਨਿਆਂ ਤੇ ਜਰਦੀਆਂ ਵੀ ਨੇ

ਅਣਖ ਗੈਰਤ ਨੂੰ ਜਿਊਦਿਆਂ ਕਿੰਝ ਰੱਖਣਾ
ਇਹ ਸਬਕ ਬਾਜਾਂ ਵਾਲੇ ਤੋਂ ਪੜ੍ਹਦੀਆਂ ਨੇ

ਦਾਤ ਅਮ੍ਰਿਤ ਦੀ ਦਿੱਤੀ ਐਸੀ ਲਾਸਾਨੀ
ਬਣ ਬਾਜ਼ ਚਿੜੀਆਂ ਉਡਾਰੀ ਭਰਦੀਆਂ ਨੇ

ਮੁਰਦਾ ਹੋਈ ਕੌਮ ‘ਚ ਰੂਹ ਓਸ ਫੂਕ ਦਿੱਤੀ
ਵੇਖੋ ਫੌਜਾਂ ਸਵਾ ਲੱਖ ਨਾਲ ਜਾ ਲੜਦੀਆਂ ਨੇ

ਐਸਾ ਜੋਸ਼ ਤੇ ਜਜ਼ਬਾ ਕਿਧਰੇ ਲੱਭਦਾ ਨਹੀ
ਇਸ ਗੱਲ ਦੀ ਹਾਮੀ ਸਭ ਕੌਮਾਂ ਭਰਦੀਆਂ ਨੇ

ਸਿੰਘ ਨਾਮ ਹੈ ਦੂਜਾ, ਸ਼ੇਰ ਦਾ ਸੱਭ ਜਾਣਦੇ ਸੀ
ਪ੍ਰਤੱਖ ਦੇਖਿਆ ਜਦ ਫੌਜਾਂ ਗੋਬਿੰਦ ਦੀਆਂ ਲੜਦੀਆਂ ਨੇ

ਖਾਲਸਾ ਸਾਜਨਾ ਦਿਵਸ ਮੁਬਾਰਕ

ਕੁਲਵਿੰਦਰ ਕੌਰ ਕਾਹਲੋਂ
ਗੌਰਮਿੰਟ ਸੈਕਡਰੀ ਸਮਾਰਟ ਸਕੂਲ, ਪਿੰਡ ਵਿਰਕ

Previous articleਅਮਰੀਕੀ ਫੌਜ ਦਾ ਦਾਅਵਾ ਹੈ ਕਿ ‘ਈਰਾਨ ਦੀ ਫੌਜੀ ਤਾਕਤ 90 ਪ੍ਰਤੀਸ਼ਤ ਕਮਜ਼ੋਰ ਹੋ ਗਈ ਹੈ’, ਸੈਨੇਟ ਵਿੱਚ ਫੌਜੀ ਕਾਰਵਾਈ ਦਾ ਬਚਾਅ
Next articleਪੋਲਾਰਡ ਦੀ ਗਲਤ ਭਾਸ਼ਾ ਲਈ ਆਈਪੀਐਲ ਵੱਲੋਂ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਚੌਥੇ ਅੰਪਾਇਰ ਨੂੰ ਗਾਲ੍ਹਾਂ ਕੱਢਣ ਦੀ ਸਜ਼ਾ ਦਿੱਤੀ ਗਈ ਅਤੇ ਉਸਦੀ ਮੈਚ ਫੀਸ ਕੱਟ ਲਈ ਗਈ।