ਮੀਂਹ ਦੀ ਰੁੱਤ ਦੌਰਾਨ ਹਰ ਮਨੁੱਖ ਲਗਾਵੇ ਰੁੱਖ__ਜਗਜੀਤ ਸਿੰਘ ਚਾਹਲ
ਫ਼ਰੀਦਕੋਟ/ਮੋਗਾ 23 ਜੁਲਾਈ (ਬੇਅੰਤ ਗਿੱਲ ਭਲੂਰ) ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਸਬੰਧਿਤ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਧਾਨ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ ਦੀ ਅਗਵਾਈ ਹੇਠ ਅੱਜ ਕਲੱਬ ਵੱਲੋਂ ਬਾਬਾ ਫ਼ਰੀਦ ਨਗਰ, ਸਾਦਿਕ ਰੋਡ ਫ਼ਰੀਦਕੋਟ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਗਜੀਤ ਸਿੰਘ ਚਾਹਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਬਲਜਿੰਦਰ ਸਿੰਘ ਔਲਖ ਦੀਪ ਸਿੰਘ ਵਾਲਾ ਨੇ ਕੀਤੀ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਗੁਰਮੇਲ ਸਿੰਘ ਜੱਸਲ ਦੀ ਦੇਖ-ਰੇਖ 65 ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।
ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਕਲੱਬ ਸੱਭਿਆਚਾਰਕ ਖੇਤਰ, ਵਾਤਾਵਰਨ ਦੀ ਦੇਖਭਾਲ, ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਅਤੇ ਮਾਨਵਤਾ ਭਲਾਈ ਕਾਰਜ ਕਰਦਾ ਹੈ। ਇਸ ਮੌਕੇ ਮੁੱਖ ਮਹਿਮਾਨ ਜਗਜੀਤ ਸਿੰਘ ਚਾਹਲ ਨੇ ਕਿਹਾ ਕਿ ਮੀਂਹ ਦੀ ਰੁੱਤ ਦੇ ਚੱਲਦਿਆਂ ਕਲੱਬ ਵੱਲੋਂ ਪੌਦੇ ਲਗਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਸਮ ’ਚ ਲਗਾਏ ਪੌਦੇ ਜਲਦ ਚੱਲ ਪੈਂਦੇ ਹਨ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਜੀਵਨ ’ਚ ਨਿਰੰਤਰ ਪੌਦੇ ਲਗਾਉਣੇ ਚਾਹੀਦੇ ਹਨ। ਪ੍ਰਧਾਨ ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਸਾਨੂੰ ਧਰਤੀ ‘ਤੇ ਤੰਦਰੁਸਤੀ ਨਾਲ ਰਹਿਣ ਵਾਸਤੇ ਪੌਦੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਪੌਦੇ ਲਗਾਉਣ ਲਈ ਪਹੁੰਚੇ ਕਲੱਬ ਮੈਂਬਰਾਂ ਵਾਸਤੇ ਕਲੱਬ ਦੇ ਸੀਨੀਅਰ ਮੈਂਬਰ ਪਾਲ ਸਿੰਘ ਸੰਧੂ ਨੇ ਬਰੇਕ ਫ਼ਾਸਟ ਦਾ ਸ਼ਾਨਦਾਰ ਪ੍ਰਬੰਧ ਕੀਤਾ। ਇਸ ਮੌਕੇ ਬਾਬਾ ਫ਼ਰੀਦ ਨਗਰ ਦੇ ਨਿਵਾਸੀ ਪਿੱਪਲ ਸਿੰਘ ਸੰਧੂ, ਸੋਹਣ ਸਿੰਘ, ਕੁਲਵੰਤ ਸਿੰਘ, ਇੰਦਰਜੀਤ ਸਿੰਘ ਬਰਾੜ, ਕਲੱਬ ਦੇ ਮੈਂਬਰ ਗੁਰਚਰਨ ਸਿੰਘ ਗਿੱਲ, ਸੁਖਪਾਲ ਸਿੰਘ ਢਿੱਲੋਂ, ਲੋਕ ਗਾਇਕ ਸੁਰਜੀਤ ਗਿੱਲ, ਲੈਕਚਰਾਰ ਹਰਜੀਤ ਸਿੰਘ, ਜਸਬੀਰ ਸਿੰਘ ਜੱਸੀ, ਨਾਇਬ ਸਿੰਘ ਪੁਰਬਾ, ਖੁਸ਼ਵਿੰਦਰ ਸਿੰਘ ਹੈਪੀ, ਸੁਖਵਿੰਦਰ ਸਿੰਘ ਸੁੱਖਾ, ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਹਰਮਿੰਦਰ ਸਿੰਘ ਮਿੰਦਾ, ਸਵਰਨ ਸਿੰਘ ਵੰਗੜ, ਨਵਦੀਪ ਸਿੰਘ ਰਿੱਕੀ ਆਦਿ ਮੈਂਬਰ ਹਾਜ਼ਰ ਸਨ। ਅੰਤ ’ਚ ਕਲੱਬ ਮੈਂਬਰ ਪਾਲ ਸਿੰਘ ਸੰਧੂ ਨੇ ਵਿਸ਼ਵਾਸ਼ ਦੁਆਇਆ ਕਿ ਸਾਰੇ ਪੌਦਿਆਂ ਦੇ ਦਰੱਖਤ ਬਣਨ ਤੱਕ ਦੇਖਭਾਲ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly