(ਸਮਾਜ ਵੀਕਲੀ): ਬੀਤੇ ਦਿਨ 31 ਅਕਤੂਬਰ 2022 ਨੂੰ ਨਹਿਰੂ ਯੁਵਾ ਕੇਂਦਰ ਸੰਗਰੂਰ ਦੀ ਅਗੁਵਾਈ ਹੇਠ ਬਲਾਕ ਧੂਰੀ ਦੇ ਪਿੰਡ ਭੁੱਲਰਹੇੜੀ ਵਿਚ ਨੈਸ਼ਨਲ ਏਕਤਾ ਦੌੜ ਦਾ ਆਯੋਜਨ ਕੀਤਾ ਗਿਆ ਅਤੇ ਬੱਚਿਆ ਨੂੰ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਵ ਭਾਈ ਪਟੇਲ ਜੀ ਦੇ ਜੀਵਨ ਅਤੇ ਉਹਨਾ ਦੇ ਭਾਰਤ ਨੂੰ ਆਜ਼ਾਦੀ ਅਤੇ ਏਕਤਾ ਨੂੰ ਬਣਾਈ ਰੱਖਣ ਵਾਲੇ ਪਹਿਲੂਆਂ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸ਼ਹੀਦ ਮੇਜਰ ਸਿੰਘ ਦੇ ਪਰਿਵਾਰ ਨੂੰ ਵੀ ਕੇਂਦਰ ਵੱਲੋਂ ਸਨਮਾਨਿਤ ਕੀਤਾ ਗਿਆ। ਮੇਜਰ ਸਿੰਘ ਭਾਰਤੀ ਆਰਮੀ ਵਿੱਚ ਸਿਪਾਹੀ ਸਨ, ਜੋ ਸਾਲ 1998 ਵਿੱਚ ਅੱਤਵਾਦੀਆਂ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ ਸਨ, ਸਕੂਲ ਦਾ ਨਾਮ ਵੀ ਉਨ੍ਹਾਂ ਦੇ ਨਾਮ ਤੇ ਹੀ ਰੱਖਿਆ ਗਿਆ ਹੈ।
ਇਸ ਪਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਯੂਥ ਅਫਸਰ ਸ੍ਰੀ ਰਾਹੁਲ ਸੈਣੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਜੀ ਅਤੇ ਬਤੌਰ ਸਟੇਜ ਸੈਕਟਰੀ ਮਾਸਟਰ ਜਰਨੈਲ ਸਿੰਘ ਜੀ ਹਾਜਰ ਰਹੇ। ਮੁੱਖ ਮਹਿਮਾਨ ਦੇ ਤੌਰ ਤੇ ਸ਼ਹੀਦ ਮੇਜਰ ਸਿੰਘ ਜੀ ਦੇ ਸੁਪਤਨੀ ਕੁਲਦੀਪ ਕੌਰ ਜੀ ਪਹੁੰਚੇ। ਵਲੰਟੀਅਰ ਅਤੇ ਲੇਖਕ ਅਮਨਦੀਪ ਸਿੰਘ ਜੀ ਨੇ ਵੱਲਵ ਭਾਈ ਪਟੇਲ ਜੀ ਦੇ ਜੀਵਨ ਤੇ ਚਾਨਣਾ ਪਾ ਕੇ ਨੌਜਵਾਨਾਂ ਨੂੰ ਪ੍ਤੋਸਾਹਿਤ ਕੀਤਾ ਗਿਆ। ਇਸ ਮੌਕੇ ਵਲੰਟੀਅਰ ਸਕਿੰਦਰ ਸਿੰਘ ਅਤੇ ਜਗਸੀਰ ਸਿੰਘ ਜੀ ਵਿਸੇਸ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly