ਜੇਤੂ ਲੜਕੀਆਂ ਦਾ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਸ਼ਾਨਦਾਰ ਸਵਾਗਤ
ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ): ਗੁਜਰਾਤ ਵਿੱਚ ਹੋਈਆਂ ਨੈਸ਼ਨਲ ਸਕੂਲ ਖੇਡਾਂ 69 ਵਿੱਚ ਪੰਜਾਬ ਦੀ ਹੈਂਡਬਾਲ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੇ ਸ੍ਰਪਰਸਤ ਰੁਪਿੰਦਰ ਸਿੰਘ ਨੰਬਰਦਾਰ ਨੇ ਦਸਿਆ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਸਕੂਲ ਖੇਡਾਂ 69 ਗੁਜ਼ਰਾਤ ਵਿਖੇ ਕਰਵਾਈਆਂ ਗਈਆਂ। ਇਸ ਵਿਚ ਦੇਸ਼ ਭਰ ਦੇ ਪੰਜਾਬ ਸਮੇਤ ਵੱਖ ਵੱਖ ਰਾਜਾਂ ਵਿਚੋਂ ਸਕੂਲਾਂ ਦੇ ਖਿਡਾਰੀਆਂ ਦੀਆਂ 25 ਟੀਮਾਂ ਨੇ ਖੇਡਾਂ ਵਿਚ ਭਾਗ ਲਿਆ। ਇਸੇ ਲੜ੍ਹੀ ਤਹਿਤ ਹੈਂਡਬਾਲ ਲੜਕੀਆਂ ਅੰਡਰ 17 ਸਾਲ ਦੇ ਹੋਏ ਫਾਈਨਲ ਮੈਚ ਵਿੱਚ ਗੁਜਰਾਤ ਦੀ ਤਾਕਤਵਰ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਤੇ ਕਬਜ਼ਾ ਕੀਤਾ। ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਹਨਾਂ ਦੱਸਿਆ ਕਿ ਗੁਜਰਾਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਿਲਵਰ ਮੈਡਲ ਜਿੱਤਣ ਵਾਲੀ ਪੰਜਾਬ ਦੀ ਲੜਕੀਆਂ ਅੰਡਰ 17 ਸਾਲ ਟੀਮ ਵਿੱਚ ਦੋ ਲੜਕੀਆਂ ਆਂਚਲ ਅਤੇ ਅੰਜਲੀ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀਆਂ ਖਿਡਾਰਨਾਂ ਹਨ। ਉਹਨਾਂ ਦੱਸਿਆ ਕਿ ਕੌਮੀ ਪੱਧਰ ਤੇ ਨਾਮ ਰੌਸ਼ਨ ਕਰਨ ਵਾਲੀਆਂ ਲੜਕੀਆਂ ਆਂਚਲ ਅਤੇ ਅੰਜਲੀ ਦਾ ਅੱਜ ਮੋਰਿੰਡਾ ਪੁੱਜਣ ਤੇ ਨਗਰ ਕੌਂਸਲ ਮੋਰਿੰਡਾ ਅਤੇ ਦਸ਼ਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕੌਮੀ ਪੱਧਰ ਤੇ ਮੋਰਿੰਡਾ ਸ਼ਹਿਰ ਦਾ ਨਾਮ ਰੌਸ਼ਨ ਕਰਨ ਵਾਲੀਆਂ ਲੜਕੀਆਂ ਆਂਚਲ, ਅੰਜਲੀ ਅਤੇ ਦਸ਼ਮੇਸ਼ ਸਪੋਰਟਸ ਕਲੱਬ ਦੇ ਕੋਚ ਚੋਧਰੀ ਰਾਜੇਸ਼ ਕੁਮਾਰ ਸੰਮਾਂ, ਕੋਚ ਪਵਨ ਕੁਮਾਰ ਪੰਮਾ , ਅਰੁਣ ਲੱਕੀ ਅਤੇ ਸੁਰਿੰਦਰ ਸਿੰਦਰੀ ਨੂੰ ਵਧਾਈਆਂ ਦਿੰਦਿਆਂ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਦੱਸਿਆ ਕਿ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਬਹੁਤ ਸਾਰੇ ਕੌਮੀ ਪੱਧਰ ਦੇ ਖਿਡਾਰੀ, ਲੜਕੀਆਂ ਅਤੇ ਲੜਕੇ ਪੈਦਾ ਕੀਤੇ ਹਨ ਜ਼ੋ ਅੱਜ ਦੇਸ਼ ਭਰ ਵਿਚ ਪੰਜਾਬ ਅਤੇ ਮੋਰਿੰਡਾ ਸ਼ਹਿਰ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਹਾਜ਼ਰ ਪੀ ਏ ਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ ਨੇ ਵੀ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕੌਮੀ ਪੱਧਰ ਤੇ ਪੰਜਾਬ ਦਾ ਨਾਮ ਚਮਕਾਉਣ ਵਾਲੀਆਂ ਲੜਕੀਆਂ ਆਂਚਲ ਅਤੇ ਅੰਜਲੀ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਹਰਜੀਤ ਸਿੰਘ ਸੋਢੀ, ਸੰਦੀਪ ਕੁਮਾਰ ਸੋਨੂੰ, ਸੁਰਜੀਤ ਕੁਮਾਰ, ਕਲੱਬ ਦੇ ਮੀਤ ਪ੍ਰਧਾਨ ਕਿ੍ਸਨ ਸਿੰਘ ਰਾਣਾ, ਸੁਨੀਲ ਮੰਗਾ,ਪਵਨ ਪੰਮੀ, ਸੁਰਿੰਦਰ ਕੁਮਾਰ, ਅਨਮੋਲ ਮੱਟੂ ਆਦਿ ਕਲੱਬ ਮੈਂਬਰਾਂ ਤੋਂ ਇਲਾਵਾ ਅਨੇਕਾਂ ਪਤਵੰਤੇ ਸੱਜਣ ਅਤੇ ਖਿਡਾਰੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



