HOME ਕੌਮੀ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ

ਕੌਮੀ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ

3
ਡਾਕਟਰ ਨਰਿੰਦਰ ਦਭੋਲਕਰ

 ਅੰਧਵਿਸ਼ਵਾਸਾਂ, ਸਮਾਜਿਕ ਕੁਰੀਤੀਆਂ, ਫਿਰਕਾਪ੍ਰਸਤੀ ਖ਼ਿਲਾਫ਼ ਉੱਠੀ ਜ਼ਬਰਦਸਤ ਰੋਹ ਭਰਪੂਰ ਅਵਾਜ਼ ਦਾ ਨਾਮ ਦਾਭੋਲਕਰ 

(ਸਮਾਜ ਵੀਕਲੀ)ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ, ਮਰਾਠੀ ਲੇਖਕ,ਸਾਧਨਾ ਦੇ ਸੰਪਾਦਕ ਅਤੇ ਸਮਾਜਿਕ ਆਗੂ ਡਾ ਨਾਰੇਂਦਰ ਦਾਭੋਲਕਰ ਨੂੰ 20-8-2013 ਵਿੱਚ ਪੂਨੇ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ।ਡਾਕਟਰ ਦਾਭੋਲਕਰ ਅੰਧਵਿਸ਼ਵਾਸਾਂ, ਸਮਾਜਿਕ ਕੁਰੀਤੀਆਂ, ਫਿਰਕਾਪ੍ਰਸਤੀ ਅਤੇ ਹਰ ਕਿਸਮ ਦੀ ਧਾਰਮਿਕ ਲੁੱਟ ਦੇ ਖਿਲਾਫ਼ ਉੱਠੀ ਜ਼ਬਰਦਸਤ ਰੋਹ ਭਰਭੂਰ ਅਵਾਜ਼ ਦਾ ਨਾਮ ਸੀ।ਗੈਰ ਮਨੁੱਖੀ ਰੀਤੀ ਰਿਵਾਜਾਂ, ਅੰਧਵਿਸ਼ਵਾਸਾਂ ਖਿਲਾਫ ਕਾਨੂੰਨ ਬਣਾਉਣ ਲਈ ਦੋ ਦਹਾਕਿਆਂ ਤੋਂ ਜਨਤਕ ਚੇਤਨਾ ਨੂੰ ਉਭਾਰਦਿਆਂ, ਜਾਦੂ ਟੂਣੇ ਤੇ ਕਾਲੇ ਜਾਦੂ ਖਿਲਾਫ ਲਗਾਤਾਰ ਅੰਦੋਲਨ ਦੀ ਅਗਵਾਈ ਕਰਨ ਕਰਕੇ ਹਿੰਦੂ ਰਾਸ਼ਟਰਵਾਦੀ ਸੰਗਠਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।ਆਖਰ ਕਾਲੀਆਂ ਤਾਕਤਾਂ ਨੇ ਸੱਚ ਕਰ ਵਿਖਾਇਆ।ਜਾਤੀ ਪ੍ਰਥਾ ਦੇ ਖਿਲਾਫ ਇਕ ਪਿੰਡ ਇਕ ਖੂਹ ਮੁਹਿੰਮ ਚਲਾਈ ਸੀ ।ਫਿਰਕੂ ਸੰਗਠਨ ਦੇ ਅਖਬਾਰ ਵੱਲੋਂ ਸਨਾਤਨ ਪ੍ਰਭਾਤ ਨੇ ਇਸ ਕਤਲ ਨੂੰ ਪ੍ਰਮਾਤਮਾ ਦੀ ਇੱਛਾ ਕਿਹਾ ਗਿਆ ।ਡਾਕਟਰ ਦਾਭੋਲਕਰ ਦਾ ਕਾਤਲ ਔਰਗਾਬਾਦ ਦਾ ਵਾਸੀ ਸਚਿਨ ਪ੍ਰਕਾਸ਼ਰਾਉ ਆਂਦੁਰੇ ਗਿਰਫਤਾਰ ਕੀਤਾ ਗਿਆ । ਡਾ ਦਾਭੋਲਕਰ ਵਲੋਂ 1995 ਵਿੱਚ ਅੰਧਵਿਸ਼ਵਾਸ ਵਿਰੋਧੀ ਬਿਲ ਦਾ ਖਰੜਾ ਬਣਾ ਕੇ ਮਹਾਂਰਾਸ਼ਟਰ ਸਰਕਾਰ ਨੂੰ ਭੇਜਿਆ ਪਰ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਇਸ ਬਿਲ ਦੇ ਪਾਸ ਹੋਣ ਮੌਕੇ ਕੁਝ ਸਿਆਸੀ ਤੇ ਧਾਰਮਿਕ ਸੰਗਠਨਾਂ ਵੱਲੋਂ ਵਿਰੋਧ ਕੀਤਾ ਗਿਆ।ਸੰਨ 2003 ਵਿੱਚ ਡਾਕਟਰ ਦਾਭੋਲਕਰ ਵੱਲੋਂ ਇਸ ਬਿਲ ਵਿੱਚ ਇਤਰਾਜ਼ਯੋਗ ਹਿੱਸੇ ਕੱਢ ਕੇ ਸੋਧਣ ਤੋਂ ਬਾਅਦ ਦੁਬਾਰਾ ਮਹਾਰਾਸ਼ਟਰ ਸਰਕਾਰ ਨੂੰ ਭੇਜਿਆ ਗਿਆ। ਪਰ ਫੇਰ ਕੁਝ ਸਿਆਸੀ, ਧਾਰਮਿਕ ਸੰਗਠਨਾਂ ਦੇ ਨਾਲ ਨਾਲ ਹਾਕਮ ਸਿਆਸੀ ਪਾਰਟੀਆਂ ਨੇ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਆਪਣੇ ਸੌੜੇ ਹਿਤਾਂ ਦੀ ਖਾਤਰ ਇਸ ਬਿਲ ਨੂੰ ਪਾਸ ਨਾ ਹੋਣ ਦਿੱਤਾ।ਡਾਕਟਰ ਦਾਭੋਲਕਰ ਬਿਲ ਪਾਸ ਕਰਾਉਣ ਲਈ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਮਿਲਦੇ ਰਹੇ।ਆਖਰ ਉਨਾਂ ਦੇ ਯਤਨਾਂ ਸਦਕਾ ਸੰਨ 2005 ਵਿੱਚ ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਬਿਲ ਪਾਸ ਹੋ ਗਿਆ ਪਰ ਕੁਝ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਸ਼ਾਜਸੀ ਵਿਰੋਧ ਕਾਰਨ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿੱਚ ਬਿਲ ਪਾਸ ਨਾ ਹੋ ਸਕਿਆ। ਡਾਕਟਰ ਦਾਭੋਲਕਰ ਦੀ ਹੱਤਿਆ ਪਿਛੋਂ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਮਹਾਰਾਸ਼ਟਰ ਸਰਕਾਰ ਵਲੋਂ ਅੰਧਵਿਸ਼ਵਾਸ ਵਿਰੋਧੀ ਬਿਲ ਨੂੰ ਆਰਡੀਨੈਂਸ ਦੇ ਰੂਪ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।ਪੁਲਿਸ ਰਿਪੋਰਟ ਮੁਤਾਬਿਕ ਗੋਬਿੰਦ ਪਨਸਾਰੇ ਦੇ ਕਤਲ ਸਮੇਂ ਘਟਨਾ ਥਾਂ ਤੋਂ ਮਿਲੇ ਕਾਰਤੂਸ, ਦਾਭੋਲਕਰ ਕਤਲ ਵਿੱਚ ਵਰਤੀ ਗਈ ਗੰਨ ਨਾਲ ਰਲਦੇ ਹਨ ਜਦ ਕਿ ਦੂਜੀ ਗੰਨ ਦੇ ਕਾਰਤੂਸ ਉਸ ਨਾਲ ਮਿਲਦੇ ਹਨ ਜੋ ਐਮ ਐਮ ਕੁਲਬਰਗੀ ਕਤਲ ਸਮੇਂ ਵਰਤੀ ਗਈ। ਹੁਣ ਤਕ ਦੇ ਫਿਰਕੂ ਦੰਗਿਆਂ ਵਿੱਚ ਮਰੇ ਲੱਖਾਂ ਲੋਕਾਂ ਦੀ ਮੌਤ ਦੇ ਜੁੰਮੇਵਾਰ ਇਹ ਫਾਸ਼ੀ ਗਰੁਪ ਹਨ ਜੋ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਹਰ ਕਿਸਮ ਦੀ ਗੁੰਡਾਗਰਦੀ ਕਰਨ ਦੇ ਨਾਲ ਨਾਲ ਧਮਕਾ ਰਹੇ ਹਨ।ਚਾਨਣ ਦਾ ਛਿੱਟਾ ਦੇਣ ਵਾਲੇ ਵਿਗਿਆਨਕ ਸੋਚ ਦੇ ਧਾਰਨੀ ਲੋਕ ਇਹਨਾਂ ਦੀਆਂ ਅੱਖਾਂ ਵਿਚ ਰੜਕਦੇ ਹਨ ਅਜਿਹੇ ਮਾਹੌਲ ਵਿੱਚ ਪੰਜਾਬ ਸਮੇਤ ਸਾਰੇ ਦੇਸ ਵਿੱਚ ਕੋਈ ਵੀ ਵਿਰੋਧੀ ਸੁਰੱਖਿਅਤ ਨਹੀਂ ਹੈ।ਸੱਚ ਦੇ ਰਾਹੀਆਂ ਨੇ ਜਿੱਤ ਪ੍ਰਾਪਤ ਕਰਨੀ ਹੀ ਕਰਨੀ ਹੈ ਅਤੇ ਸਮਾਜ ਨੂੰ ਫਿਰਕਾਪਰਸਤੀ,ਅਗਿਆਨਤਾ ਵੱਲ ਧਕਣ ਵਾਲੀਆਂ ਤਾਕਤਾਂ ਦੀ ਹਾਰ ਯਕੀਨੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਹਰ ਸਾਲ ਡਾਕਟਰ ਨਰੇਂਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਰਕਸ਼ੀਲ ਮੈਗਜ਼ੀਨ ਹਫਤਾ ਮਨਾ ਕੇ ਸਰਧਾ ਦੇ ਫੁੱਲ ਭੇਟ ਕਰਦੀ ਰਹੀ ਹੈ ਅਤੇ ਪੰਜਾਬ ਵਿਚ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਲਈ ਸੰਘਰਸ਼ਸ਼ੀਲ ਹੈ।
ਮਾਸਟਰ ਪਰਮ ਵੇਦ  ਤਰਕਸ਼ੀਲ ਆਗੂ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਨ.ਪੀ.ਈ.ਪੀ ਤਹਿਤ ਬਲਾਕ ਲੰਬੀ ਦੇ ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ
Next articleਬਰਸੀ ਸਮਾਗਮ ਦੇ ਸੰਬੰਧ ‘ਚ ਵਿਸ਼ੇਸ਼ ਜਪ-ਤਪ ਸਮਾਗਮ, ਸੰਗਤਾਂ ਵਿੱਚ ਭਾਰੀ ਉਤਸ਼ਾਹ