ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਵਿੱਚ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਨੈਸ਼ਨਲ ਪੈਨਸ਼ਨ ਸਕੀਮ ਮੁਲਾਜ਼ਮਾਂ ਵੱਲੋਂ ਧਰਨੇ ਲਾਏ ਗਏ। ਇਸੇ ਲੜੀ ਤਹਿਤ ਕਪੂਰਥਲਾ ਵਿਖੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਅੱਗੇ ਸੂਬਾ ਕਨਵੀਨਰ ਗੁਰਮੁਖ ਸਿੰਘ ਬਾਬਾ ਤੇ ਜ਼ਿਲ੍ਹਾ ਕਨਵੀਨਰ ਦੀਪਕ ਆਨੰਦ ਦੀ ਅਗਵਾਈ ਵਿੱਚ ਵਿਸ਼ਾਲ ਧਰਨਾ ਲਗਾਇਆ ਗਿਆ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਸਰਕਾਰ 2004 ਤੋਂ ਬਾਅਦ ਭਰਤੀ ਨੈਸ਼ਨਲ ਪੈਨਸ਼ਨ ਸਕੀਮ ਮੁਲਾਜ਼ਮਾਂ ਉੱਪਰ ਲਾਗੂ ਨਿਊ ਪੈਨਸ਼ਨ ਸਕੀਮ ਤੁਰੰਤ ਵਾਪਸ ਲਵੇ ਅਤੇ ਪਹਿਲਾਂ ਦੀ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਤੀਹ ਤੀਹ ਸਾਲ ਵਿਭਾਗ ਵਿੱਚ ਸੇਵਾਵਾਂ ਨਿਭਾ ਕੇ ਬਿਨਾਂ ਪੈਨਸ਼ਨ ਤੋਂ ਮੁਲਾਜ਼ਮ ਰਿਟਾਇਰ ਹੋ ਰਹੇ ਹਨ। ਜਦੋਂ ਕਿ ਦੂਸਰੇ ਪਾਸੇ ਵਿਧਾਇਕਾਂ ਤੇ ਐਮ ਪੀ ਸੱਤ ਅੱਠ ਪੈਨਸ਼ਨਾਂ ਲੈ ਰਹੇ ਹਨ । ਇੱਕੋ ਦੇਸ਼ ਵਿੱਚ ਅਲੱਗ ਅਲੱਗ ਕਾਨੂੰਨ ਕਿਉਂ ਚੱਲ ਰਹੇ ਹਨ । ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ 23 ਅਗਸਤ ਦੇ ਜ਼ਿਲ੍ਹਾ ਪੱਧਰੀ ਐਕਸ਼ਨਾਂ ਤੋਂ ਬਾਅਦ 29 ਅਗਸਤ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਐੱਨ ਪੀ ਐੱਸ ਮੁਲਾਜ਼ਮ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕਰਨਗੇ । ਇਸ ਮੌਕੇ ਗੁਰਮੁੱਖ ਸਿੰਘ ਬਾਬਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ । ਉਨ੍ਹਾਂ ਅਪੀਲ ਕੀਤੀ 29 ਅਗਸਤ ਦੀ ਰੈਲੀ ਵਿੱਚ ਸਾਰੇ ਐੱਨ ਪੀ ਐਂਸ ਮੁਲਾਜ਼ਮ ਵੱਡੀ ਗਿਣਤੀ ਵਿੱਚ ਲੁਧਿਆਣਾ ਪਹੁੰਚਣ ਤਾਂ ਜੋ ਨੈਸ਼ਨਲ ਪੈਨਸ਼ਨ ਸਕੀਮ ਨੂੰ ਰੱਦ ਕਰਵਾਇਆ ਜਾ ਸਕੇ ।
ਇਸ ਧਰਨੇ ਵਿੱਚ ਪੂਜਾ ਸਲੂਜਾ, ਗੀਤਾ ਸ਼ਰਮਾ, ਮੀਨੂੰ ਸੋਨੀ, ਮਮਤਾ ਆਨੰਦ, ਮੁੰਜਾ ਇਰਸ਼ਾਦ , ਰਚਨਾ ਪੁਰੀ, ਬਲਵਿੰਦਰ ਕੌਰ, ਮੋਨਿਕਾ ਅਰੋੜਾ, ਪ੍ਰਦੀਪ ਚੌਹਾਨ, ਪ੍ਰਤਾਪ ਸਿੰਘ, ਗੁਰਪ੍ਰੀਤ ਮਾਨ, ਬਿਕਰਮਜੀਤ ਸਿੰਘ, ਰਜੇਸ਼ ਸ਼ਰਮਾ ਲੈਕਚਰਾਰ ਜੋਗੇਸ਼ ਚੰਦਰ, ਹਰਪ੍ਰੀਤ ਸਿੰਘ, ਮੋਨਿਕਾ ਸ਼ਰਮਾ ਬਲਵੀਰ ਸਿੰਘ ,ਹਰਜਿੰਦਰ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਜੀਵਨ ਪ੍ਰਕਾਸ਼ , ਲਲਿਤ ਚੰਦੇਲ, ਰਾਜਿੰਦਰ ਸੈਣੀ, ਮੁਹੰਮਦ ਅੰਸਾਰੀ , ਪਰਮਜੀਤ ਕੌਰ , ਅਮਨਦੀਪ ਕੌਰ, ਅਵਤਾਰ ਸਿੰਘ, ਹੇਮਰਾਜ ,ਜਗਮੋਹਨ ਸਿੰਘ, ਨਰਿੰਦਰ ਕੌਰ ,ਅਲਕਾ ਆਨੰਦ, ਇੰਦਰਜੀਤ ਕੌਰ, ਅਮਨਜਯੋਤੀ ਮਨਪ੍ਰੀਤ ਕੌਰ ,ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly