ਨੈਸ਼ਨਲ ਪਾਰਟੀ – ਆਮ ਆਦਮੀ

(ਸਮਾਜ ਵੀਕਲੀ)

ਵਧਾਈਆਂ ਜੀ ਵਧਾਈਆਂ !
ਆਮ ਆਦਮੀ ਪਾਰਟੀ ਨੇ ਗੱਡੇ ਝੰਡੇ,
ਦਿੱਲੀ ਤੱਖਤ ਦੀਆਂ ਚੂਲਾਂ ਹਿਲਾਈਆਂ।
ਪੰਜਾਬ ਆਇਆ ਪੂਰੀ ਹਮਾਇਤ ਤੇ,
ਗੁਜਰਾਤ, ਹਿਮਾਚਲ ਥਰ ਥਰ ਕੰਬਾਈਆਂ।
ਵਧਾਈਆਂ ਜੀ ਵਧਾਈਆਂ !

ਬਹਾਦਰ ਕੌਮ ਨਾਲ ਟੱਕਰ ਲੈਣੀ ਔਖੀ,
ਦੇਸ਼ ਦਾ ਸਰਮਾਇਆ ਗੁਜਰਾਤ ਵਿਚ ਝੋਕਿਆ।
ਪੂਰੀ ਬੀਜੇਪੀ ਲੀਡਰਸ਼ਿਪ ਗੁਜਰਾਤ ਲਾਏ ਡੇਰੇ,
ਹਿਮਾਚਲ ਵਿਚ ਕਾਂਗਰਸ ਨੇ ਠੋਕਿਆ।
ਵਧਾਈਆਂ ਜੀ ਵਧਾਈਆਂ!

ਭਗਵੰਤ ਮਾਨ ਚੁੱਕ ਰਿਹਾ ਠੋਸ ਕਦਮ ,
ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ।
ਰੋੜ੍ਹੇ ਅਟਕਾਉਣ ਵਾਲਿਆਂ ਦੀ ਜਾਵੇ ਨਾ ਪੇਸ਼ ,
ਸੁਧਾਰ ਕਰੋ,ਮੁਫ਼ਤਖੋਰੀਆਂ ਹੁੰਦੀਆਂ ਕੰਗਾਲੀ ਵਾਸਤੇ ।
ਵਧਾਈਆਂ ਜੀ ਵਧਾਈਆਂ !

ਕੌਮੀ ਪੱਧਰ ਤੇ ਹੁਣ ਆਵੇਗਾ ਬਦਲਾਵ,
ਇਮਾਨਦਾਰੀ ਦਾ ਪੱਧਰ ਨਾ ਡਿਗਾ ਦੇਣਾ ।
ਵਿਰੋਧੀ ਭਾਵੇਂ ਕੁਝ ਵੀ ਬੋਲਣ ,
ਸੁਹਿਰਦ ਬੰਦਿਆਂ ਨੂੰ ਜੋੜੀ ਰੱਖੋ,ਨਾ ਦਗਾ ਦੇਣਾ ।
ਵਧਾਈਆਂ ਜੀ ਵਧਾਈਆਂ !

ਧਰਮ ਦੇ ਨਾਮ ਤੇ ਨਾਂ ਵੰਡਣਾ ਲੋਕਾਂ ਨੂੰ,
ਹਿੰਦੂਆਂ ਸਿੱਖਾਂ ਮੁਸਲਮਾਨਾਂ ‘ਚ ਬਹੁਤ ਮਹਾਨ ਬੰਦੇ ।
ਜਬਰਦਸਤ ਕੌਮੀ ਪਾਰਟੀ ਵਜੋਂ ਉਭਰਨਾ ਤੁਸੀਂ ,
ਡਿਸਿਪਲਨ ‘ਚ ਰਹਿ ਕੇ ਟੀਮ ਤੁਹਾਡੀ ਕਰੂ ਕੰਮ ਚੰਗੇ
ਵਧਾਈਆਂ ਜੀ ਵਧਾਈਆਂ!

ਹੁਣ ਜਿਹੜੇ ਸ਼ਾਬਾਸ਼ੀ ਲੈਣ ਨੂੰ ਫਿਰਦੇ ,
ਪਹਿਲਾਂ ਫਿਰਦੇ ਸੀ ਪੰਜਾਬ ਦਾ ਬੇੜਾ ਡੁਬੋਣ ਨੂੰ।
ਅਜੇ ਵੀ ਆਮ ਜਨਤਾ ਨੂੰ ਇਨ੍ਹਾਂ ਤੇ ਇਤਬਾਰ ਕੋਈ ਨਾ,
ਮਾਰ ਕੇ ਪਾਡੀਆਂ ਫਿਰਦੇ ਲੋਕਾਂ ਨੂੰ ਭਰਮਾਉਣ ਨੂੰ।
ਵਧਾਈਆਂ ਜੀ ਵਧਾਈਆਂ !

ਪੰਜਾਬ ਨਾਲ ਵਿਤਕਰਾ ਬਹੁਤ ਹੁੰਦਾ,
ਕੇਂਦਰ ਦੇਵੇ ਨਾ ਗਰਾਂਟਾਂ ਤੇ ਫੰਡ ਕੋਈ ਨਾ।
ਸਭ ਤੋਂ ਵੱਧ ਸਹਿਯੋਗ ਕਰੇ ਪੰਜਾਬ,
ਪਰ ਪੰਜਾਬ ਨੂੰ ਮਿਲਣ ਦੁੱਖ ਅੰਤ ਕੋਈ ਨਾ।
ਵਧਾਈਆਂ ਜੀ ਵਧਾਈਆਂ !

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬੇ ਦਾ ਮਰਨਾ… ਜਿੱਤਣਾ ਜਾਂ ਹਰਨਾ
Next articleਤਰਕਸ਼ੀਲਾਂ ਨੇ ਬਾਲੀਆਂ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ