(ਸਮਾਜ ਵੀਕਲੀ) ਨਾਨਕਸਰ ਨੇੜੇ ਜਗਰਾਉਂ (ਲੁਧਿਆਣਾ) ਵਿਖੇ ਪੂਜਨੀਕ ਮਾਤਾ, ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਦਾ ਜਨਮ ਦਿਵਸ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ ਵੱਲੋਂ ਮਨਾਇਆ ਗਿਆ। ਦਲਿਤ ਸਮਾਜ ਦੀ ਪੁਰਾਣੇ ਸਮੇਂ ਅਤੇ ਅਜੋਕੇ ਸਮੇਂ ਦੀ ਦਿਸ਼ਾ ਅਤੇ ਦਸ਼ਾ ‘ਤੇ ਖਾਸ ਤੌਰ ਤੇ ਸ਼ੂਦਰਾਂ ਅਤੇ ਇਸਤ੍ਰੀਆਂ ਸਬੰਧੀ ਵਿਚਾਰ ਚਰਚਾ ਨੌਜਵਾਨ ਲੜਕੀਆਂ ਨਾਲ ਕੀਤੀ ਗਈ। ਸਵਿਤਰੀ ਬਾਈ ਫੂਲੇ ਦੁਆਰਾ ਦਲਿਤ ਵਰਗ ਦੇ ਵਿਦਿਆਰਥੀਆਂ ਦੀ ਭਲਾਈ ਹਿੱਤ ਗਿਆਨ ਦਾ ਚਾਨਣ ਫੈਲਾਉਣ ਸਮੇਂ ਦਰਪੇਸ਼ ਬ੍ਰਾਹਮਣਵਾਦੀ ਸਮਾਜ ਦੀਆਂ ਰੁਕਾਵਟਾਂ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰਤ ਦੱਸਿਆ ਗਿਆ |ਇਸ ਸਮਾਗਮ ਵਿੱਚ ਬੋਲਦਿਆਂ ਡਾਕਟਰ ਸੁਰਜੀਤ ਸਿੰਘ ਦੌਧਰ, ਸ: ਭੁਪਿੰਦਰ ਸਿੰਘ ਚੰਗਣ ਅਤੇ ਲੈਕ: ਬਲਦੇਵ ਸਿੰਘ ਸੁਧਾਰ ਨੇ ਸਿੱਖਿਆ ਕਿਉਂ ਜਰੂਰੀ ਹੈ , ਇਸ ਤੇ ਵਿਚਾਰਾਂ ਕੀਤੀਆਂ ਅਤੇ ਪੂਜਨੀਕ ਮਾਤਾ ਸਾਵਿਤਰੀ ਬਾਈ ਫੂਲੇ ਦੇ ਜੀਵਨ ਤੇ ਚਾਨਣਾ ਆਉਂਦੇ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj