(ਸਮਾਜ ਵੀਕਲੀ) ਇਸ ਸੈਮੀਨਾਰ ਦੌਰਾਨ ਡਾ. ਸੁਰਜੀਤ ਸਿੰਘ ਦੌਧਰ, ਲੈਕ ਬਲਦੇਵ ਸਿੰਘ ਸੁਧਾਰ ਅਤੇ ਮਾ. ਭੁਪਿੰਦਰ ਸਿੰਘ ਚੰਗਣ ਨੇ ਵਿਅਕਤੀ ਦੇ ਮਾਣ ਸਨਮਾਨ ਦੀ ਲੜਾਈ ਤੋਂ ਜਾਣੂ ਕਰਵਾਇਆ, ਮਾ. ਭੁਪਿੰਦਰ ਸਿੰਘ ਚੰਗਣ ਦੁਆਰਾ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ ਅਤੇ ਅਨੰਦਪੁਰ ਦਾ ਕਿਲ੍ਹਾ ਛੱਡਣ ਤੱਕ ਇਤਿਹਾਸ ਬੱਚਿਆਂ ਦੇ ਸਨਮੁੱਖ ਪੇਸ਼ ਕੀਤਾ । ਡਾ. ਸੁਰਜੀਤ ਸਿੰਘ ਦੌਧਰ ਨੇ ਚਮਕੌਰ ਦੀ ਜੰਗ ਅਤੇ ਸਰਹੰਦ ਸਾਕੇ ਬਾਰੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਮਹਿਸੂਸ ਕਰਵਾਉਂਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਪ੍ਰੋਗਰਾਮ ਵਿਚ 12 ਬੱਚਿਆਂ ਨੇ ਸਿੱਖ ਇਤਿਹਾਸ ਦੇ ਬਾਰੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਜਸ਼ਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਜਸਕਰਨਜੋਤ ਕੌਰ, ਸੁਮਨਦੀਪ ਕੌਰ,ਫਤਿਹਵੀਰ ਸਿੰਘ, ਜੋਬਨਪ੍ਰੀਤ ਸਿੰਘ, ਬਲਰਾਜ ਕੌਰ, ਬਲਪ੍ਰੀਤ ਕੌਰ, ਜਸਮੀਤ ਸਿੰਘ, ਅਰਸ਼ਦੀਪ ਸਿੰਘ, ਪਵਨਪ੍ਰੀਤ ਸਿੰਘ, ਤਨਪ੍ਰੀਤ ਸਿੰਘ ਆਦਿ ਨੇ ਕਵਿਤਾਵਾਂ, ਭਾਸ਼ਣ ਅਤੇ ਗੀਤਾਂ ਰਾਹੀਂ ਸਿੱਖ ਇਤਿਹਾਸ ਨੂੰ ਉਜਾਗਰ ਕੀਤਾ। ਲੈਕ ਬਲਦੇਵ ਸਿੰਘ ਸੁਧਾਰ ਨੇ ਭਾਰਤ ਦੇ ਸੰਵਿਧਾਨ ਤੇ ਵਿਚਾਰ ਪ੍ਰਗਟ ਕੀਤੇ। ਸਰ, ਦੁਆਰਾ ਅਧਿਕਾਰਾਂ ਅਤੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ। ਸ.ਦਲਬਾਰਾ ਸਿੰਘ, ਸ. ਬੂਟਾ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ, ਸ. ਜਗਤ ਸਿੰਘ , ਦੇਵਰਾਜ, ਮਹਿੰਦਰ ਸਿੰਘ, ਭਵਨਦੀਪ ਸਿੰਘ, ਜਗਜੀਤ ਸਿੰਘ, ਸ੍ਰੀ ਮੀਤਾ, ਸ੍ਰੀਮਤੀ ਮਨਜੀਤ ਕੌਰ , ਆਦਿ ਸੂਝਵਾਨ ਵਿਅਕਤੀਆਂ ਨੇ ਹਾਜ਼ਰੀ ਲਗਵਾਈ। ਅੰਤ ਵਿੱਚ ਸਾਬਕਾ ਸਰਪੰਚ ਪ੍ਰੀਤਮ ਸਿੰਘ ਚੰਗਣ ਦੁਆਰਾ ਡਾ. ਸੁਰਜੀਤ ਸਿੰਘ ਦੌਧਰ, ਲੈਕ ਬਲਦੇਵ ਸਿੰਘ ਸੁਧਾਰ ਅਤੇ ਪਿੰਡ ਵਾਸੀਆਂ ਦਾ ਤਹਿ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj