ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸਾਡੇ ਪਿੰਡ ਸੱਲ੍ਹ ਕਲਾਂ ਸੱਲ੍ਹ ਖੁਰਦ ਵਿਖੇ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਆਈ ਮੁਸਕਾਨ ਦਾ ਸਨਮਾਨ ਕੀਤਾ ਗਿਆ।ਸ ਦਿਲਬਾਗ ਸਿੰਘ ਬਾਗੀ ਜੀ ਨੇ ਖੇਡਾਂ ਵਿੱਚੋਂ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਲਿਆਈ ਮੁਸਕਾਨ ਦੀ ਸਿਫਤ ਵੀ ਕੀਤੀ ਅਤੇ ਹੋਰ ਬੱਚਿਆਂ ਨੂੰ ਇਸ ਬੱਚੀ ਵਾਂਗ ਖੇਡਾਂ ਵਿੱਚੋਂ ਕੋਈ ਨਾ ਕੋਈ ਪ੍ਰਾਪਤੀ ਕਰਕੇ ਆਓ ਤੇ ਉਸ ਦਾ ਵੀ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਬੱਚਾ ਪੈਸੇ ਖੁਣੋਂ ਪੜ੍ਹਾਈ ਤੇ ਖੇਡਾਂ ਤੋਂ ਵਾਜਾਂ ਨਹੀਂ ਰਹੇਗਾ।ਸ ਦਿਲਬਾਗ ਸਿੰਘ ਬਾਗੀ ਜੀ ਨੇ ਮੁਸਕਾਨ ਨੂੰ ਸਨਮਾਨਿਤ ਚਿੰਨ੍ਹ ਅਤੇ ਕੁਝ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਜਿਥੋਂ ਤੱਕ ਖੇਡਣਾ ਚਾਹੇ ਇਹ ਬੱਚੀ ਖੇਡ ਸਕਦੀ ਹੈ ਇਸ ਨੂੰ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਕਿੱਕ ਬਾਕਸਿੰਗ ਦੇ ਕੋਚ ਮਨਜੀਤ ਸਿੰਘ ਲੋਗੀਆ ਜੀ ਨੇ ਦੱਸਿਆ ਕਿ ਇਹ ਲੜਕੀ ਲਗਭਗ 8 ਸਾਲ ਹੋ ਗਏ ਨੇ ਸਾਡੇ ਕੋਲ ਗੋਬਿੰਦਪੁਰ ਖੇਡਣ ਆਉਂਦੀ ਹੈ। ਇਸ ਲੜਕੀ ਨੂੰ ਲਗਾਤਾਰ ਤਿੰਨ ਚਾਰ ਸਾਲ ਹੋ ਗਏ ਹਨ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਆਉਂਦੀ ਹੈ । ਸਰਕਾਰ ਵੱਲੋਂ ਸਾਨੂੰ ਕੋਈ ਵੀ ਸਹਾਇਤਾ ਨਹੀਂ ਮਿਲਦੀ ਚਾਹੇ ਉਹ ਇਨ੍ਹਾਂ ਦੀ ਖੁਰਾਕ ਦੀ ਹੋਵੇ ਚਾਹੇ ਕਿਰਾਇਆ ਦੀ ਹੋਵੇ,ਚਾਹੇ ਇਨ੍ਹਾਂ ਦੀ ਲੱਗਣ ਵਾਲੀ ਫੀਸ ਸਬੰਧੀ ਹੋਵੇ,ਚਾਹੇ ਸਰਕਾਰ ਵੱਲੋਂ ਕੋਈ ਮਾਨ ਸਨਮਾਨ ਦੀ ਗੱਲ ਹੋਵੇ । ਸਰਕਾਰ ਵੱਲੋਂ ਲਾਅਰੇ ਤਾਂ ਬਹੁਤ ਲਾਏ ਗਏ ਪਰ ਪੂਰਾ ਇੱਕ ਵੀ ਨਹੀਂ ਕੀਤਾ ਗਿਆ। ਪਹਿਲਾਂ ਵੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਇਹ ਦੂਸਰੇ ਦੇਸ਼ ਥਾਈਲੈਂਡ ਵਿੱਚ ਖੇਡਣ ਗਏ ਸਨ। ਉਥੋਂ ਇੱਕ ਖਿਡਾਰੀ ਹਰਸਿਮਰਨ ਸਿੰਘ ਨੇ ਕਿੱਕ ਬਾਕਸਿੰਗ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਲਿਆਂਦਾ ਸੀ ਪਰ ਸਰਕਾਰ ਨੇ ਉਸ ਦੀ ਬਾਂਹ ਨਹੀਂ ਫੜੀ। ਅਸੀਂ ਰੋਟਰੀ ਕਲੱਬ ਬੰਗਾ,ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕਿੱਕ ਬਾਕਸਿੰਗ ਹੀ ਨਹੀਂ ਸਾਰੀ ਖੇਡਾਂ ਦੇ ਜਿੱਤਣ ਵਾਲੇ ਖਿਡਾਰੀਆਂ ਦਾ ਬਣਦਾ ਮਾਨ ਸਨਮਾਨ ਦਿਆਂ ਕਰੋਂ । ਖਿਡਾਰੀਆਂ ਨੂੰ ਮਿਹਨਤ ਕਰਾਉਣਾਂ ਸਾਡਾ ਕੰਮ ਹੈ ਅਤੇ ਉਲਪਿੰਕ ਖੇਡਾਂ ਵਿੱਚੋਂ ਮੈਡਲ ਦੇਣਾ ਖਿਡਾਰੀਆਂ ਦਾ ਕੰਮ ਹੈ। ਇਸ ਮੌਕੇ ਸ ਦਿਲਬਾਗ ਸਿੰਘ ਬਾਗੀ ਜੀ ਨੇ ਪੂਰਾ ਭਰੋਸਾ ਦਿੱਤਾ ਕਿ ਤੁਸੀਂ ਬੱਚਿਆਂ ਨੂੰ ਪ੍ਰੈਕਟਸ ਕਰਾਓ ਪੈਸੇ ਦਾ ਪ੍ਰਬੰਧ ਕਰਨਾ ਸਾਡਾ ਕੰਮ ਹੈ। ਇਸ ਮੌਕੇ ਤੇ ਸ ਸ਼ਮਿੰਦਰ ਸਿੰਘ ਗਰਚਾ ਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਤੇ ਸ ਦਿਲਬਾਗ ਸਿੰਘ ਬਾਗੀ, ਕੋਚ ਮਨਜੀਤ ਸਿੰਘ ਲੋਗੀਆ, ਰੋਟਰੀ ਕਲੱਬ ਬੰਗਾ ਦੇ ਬਾਕੀ ਸਾਰੇ ਮੈਂਬਰ, ਹਰਭਜਨ ਸਿੰਘ ਗਰਚਾ ਸਾਬਕਾ ਸਰਪੰਚ, ਪਲਵਿੰਦਰ ਸਿੰਘ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਬਲਵੀਰ ਸਿੰਘ, ਸੁਰਜੀਤ ਕੁਮਾਰ ਵਾਲੀਆਂ, ਕਸ਼ਮੀਰ ਬੈਂਸ, ਬਲਵੀਰ ਕੌਰ, ਕੁਲਵਿੰਦਰ ਕੌਰ, ਰਾਣੀ ਕੌਰ,ਰਾਜ ਰਾਣੀ, ਪਵਨਜੀਤ ਕੌਰ ਅਤੇ ਕਿੱਕ ਬਾਕਸਿੰਗ ਦੇ ਖਿਡਾਰੀ ਹਰਸਿਮਰਨ ਸਿੰਘ ਲੋਗੀਆ ਅਤੇ ਮੁਸਕਾਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly