7 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਚ ਚਾਰੇ ਧਰਮਾਂ ਦੇ ਆਗੂਆਂ,ਵਰਕਰਾਂ ਅਤੇ ਆਮ ਸੰਗਤਾਂ ਨੂੰ ਪਹੁੰਚਣ ਦੀ ਅਪੀਲ

ਸੁੱਖ ਗਿੱਲ ਮੋਗਾ
ਨੌਜਵਾਨਾਂ ਨੂੰ ਦੋ ਸਾਲਾਂ ਤੋਂ ਉਡੀਕ ਰਿਹਾ ਮੋਹਾਲੀ ਚ ਸਿੱਖ ਕੌਮ ਦੀਆਂ ਮੰਗਾਂ ਨੂੰ ਲੈਕੇ ਲੱਗਿਆ ਕੌਮੀ ਇਨਸਾਫ ਮੋਰਚਾ – ਸੁੱਖ ਗਿੱਲ ਮੋਗਾ
ਧਰਮਕੋਟ,ਮੋਗਾ (ਸਮਾਜ ਵੀਕਲੀ) ( ਚੰਦੀ ) -ਪਿਛਲੇ ਦੋ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ,ਗੁੰਮ ਹੋਏ 328 ਸਰੂਪਾਂ ਦੇ ਮਸਲੇ ਅਤੇ ਭਾਈ ਜਗਤਾਰ ਸਿੰਘ ਹਵਾਰਾ,ਭਾਈ ਅੰਮ੍ਰਿਤਪਾਲ ਸਿੰਘ (ਐਮ ਪੀ) ਸਮੇਤ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸਾਰੀਆਂ ਮੁੱਖ ਮੰਗਾਂ ਤੇ ਲੜ ਰਹੇ ਪੰਜਾਬ ਦੇ ਸਿੱਖ ਚਿੰਤਤ ਅਤੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ 7 ਜਨਵਰੀ ਨੂੰ ਮੋਰਚੇ ਦੇ ਦੋ ਸਾਲ ਪੂਰੇ ਹੋਣ ਤੇ ਕੌਮ ਨੂੰ ਹਲੂਣਾ ਦੇਣ ਲਈ ਇੱਕ ਵੱਡਾ ਇਕੱਠ ਰੱਖਕੇ ਮੁੱਖ ਮੰਤਰੀ ਦੀ ਰਹਾਇਸ਼ ਵੱਲ ਨੂੰ ਰੋਸ ਮਾਰਚ ਕਰਨ ਉਪਰੰਤ ਉਹਨਾਂ ਦੀ ਚੰਡੀਗੜ੍ਹ ਰਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ,ਇਸ ਬਾਰੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦਿੱਤੀ,ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਿਹਣਾ ਮਾਰਦਿਆਂ ਵੰਗਾਰਿਆ ਕੇ ਦੋ ਸਾਲਾਂ ਤੋਂ ਮੋਹਾਲੀ-ਚੰਡੀਗੜ੍ਹ ਦੀ ਸਰਹੱਦ ਤੇ ਸਿੱਖ ਕੌਮ ਦੀਆਂ ਮੁੱਖ ਮੰਗਾਂ ਨੂੰ ਲੈਕੇ ਲੱਗਿਆ ਕੌਮੀ ਇਨਸਾਫ ਮੋਰਚਾ ਤੁਹਾਨੂੰ ਉਡੀਕ ਰਿਹਾ ਹੈ,ਉਹਨਾਂ ਕਿਹਾ ਕੇ ਕੋਈ ਵੀ ਲੜਾਈ ਚਾਹੇ ਉਹ ਕਿਸਾਨੀ ਦੀ ਹੋਵੇ ਜਾਂ ਫਿਰ ਸਿੱਖ ਕੌਮ ਜਾਂ ਫਿਰ ਦੇਸ਼ ਦੇ ਬਾਰਡਰਾਂ ਤੇ ਦੇਸ਼ ਦੀ ਅਣਖ ਦੀ ਲੜਾਈ ਹੋਵੇ ਨੌਜਵਾਨੀ ਤੋਂ ਬਿਨਾਂ ਜਿੱਤਣੀ ਸੰਭਵ ਨਈਂ ਹੈ,ਸੁੱਖ ਗਿੱਲ ਮੋਗਾ ਨੇ ਪੰਜਾਬ,ਹਰਿਆਣਾ,ਰਾਜਸਥਾਨ,ਹਿਮਾਚਲ,ਦਿੱਲੀ,ਪੂਰੇ ਭਾਰਤ ਅਤੇ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਇੱਕ ਵਾਰ ਕੌਮ ਦੇ ਲੱਗੇ ਮੋਰਚੇ ਵਿੱਚ ਹਰ ਤਰਾਂ ਦਾ ਸਾਥ ਦਿਓ,ਉਹਨਾਂ ਕਿਹਾ ਕੇ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਈ ਮੰਗ ਰਹੇ ਸਿਰਫ ਆਪੋ-ਆਪਣੀਆਂ ਗੱਡੀਆਂ,ਟਰੈਕਟਰ-ਟਰਾਲੀਆਂ ਅਤੇ ਵਹੀਕਲਾਂ ਚ  ਰਲਕੇ ਤੇਲ ਪਵਾਕੇ ਨੌਜਵਾਨਾਂ,ਬਜੁਰਗਾਂ,ਬੀਬੀਆਂ-ਭੈਣਾਂ ਅਤੇ ਸੰਗਤਾਂ ਨੂੰ 7 ਜਨਵਰੀ ਨੂੰ ਮੋਰਚੇ ਵਿੱਚ ਲੈ ਆਓ,ਤੁਹਾਡਾ ਦੇਣ ਅਸੀਂ ਸਾਰੀ ਜਿੰਦਗੀ ਨਈ ਦੇ ਸਕਾਂਗੇ,ਸੁੱਖ ਗਿੱਲ ਮੋਗਾ ਨੇ ਕਿਹਾ ਕੇ ਕੌਮੀ ਇਨਸਾਫ ਮੋਰਚਾ ਚੜ੍ਹਦੀ ਕਲ੍ਹਾ ਵਿੱਚ ਸੀ,ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਚ ਰਹੇਗਾ,ਉਹਨਾਂ ਸੰਗਤਾਂ ਨੂੰ ਕਿਹਾ ਕੇ ਇਸ ਵਾਰ ਮੋਰਚੇ ਵਿੱਚ ਲੱਖਾਂ ਸੰਗਤਾਂ ਦਾ ਇਕੱਠ ਹੋਣ ਜਾ ਰਿਹਾ ਹੈ ਆਪ ਸਭ ਵੀ ਇਸ ਮੋਰਚੇ ਦਾ ਹਿੱਸਾ ਬਣੋ ਅਤੇ ਸਾਡੇ ਗਿਆਰਵੇਂ ਗੁਰੂ,ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਦਾ ਇਨਸਾਫ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ ਮੋਰਚੇ ਦੀ ਲੜਾਈ ਮੋਢੇ ਨਾਲ ਮੋਡਾ ਜੋੜ ਕੇ ਲੜੋ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਵਿੱਚ ਮੁਹਾਲੀ ਵਿਧਾਨ ਸਭਾ ਹਲਕੇ ਨੇ ਸਭ ਤੋਂ ਵੱਧ 21100 ਪ੍ਰਾਇਮਰੀ ਮੈਂਬਰ ਬਣਾਏ
Next article“ਪੰਜਾਬੀ ਦੀਆਂ ਯਭਲੀਆਂ”