ਕੌਮੀ ਇਨਸਾਫ ਮੋਰਚਾ ਮੋਹਾਲੀ ਨੇ 7 ਜਨਵਰੀ ਦੇ ਪ੍ਰੋਗਰਾਮ ਲਈ ਪਿੰਡਾਂ-ਸ਼ਹਿਰਾਂ ਚ ਮੀਟਿੰਗਾਂ ਸ਼ੁਰੂ ਕਰਨ ਦਾ ਕੀਤਾ ਅਗਾਜ

ਗੁਰੂ ਘਰਾਂ ਚ ਸਵੇਰੇ-ਸ਼ਾਮ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਹੋਵੇ ਅਰਦਾਸ -ਬਾਪੂ ਜੀ,ਬਠਿੰਡਾ,ਬੈਰੋਪੁਰ,ਝਾੜ ਸਾਹਬ,ਭਾਊ,ਟੋਨੀ,ਘੜੂੰਆਂ,ਗਿੱਲ ਮੋਗਾ
ਧਰਮਕੋਟ,ਮੋਗਾ (ਸਮਾਜ ਵੀਕਲੀ) ( ਚੰਦੀ) –ਅੱਜ ਤਾਲਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਦੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ।  ਜਿਸ ਵਿੱਚ ਸਰਪ੍ਰਸਤ ਕੌਂਮੀ ਇਨਸਾਫ਼ ਮੋਰਚਾ ਬਾਪੂ ਗੁਰਚਰਨ ਸਿੰਘ,ਜਥੇਦਾਰ ਗੁਰਦੀਪ ਸਿੰਘ ਬਠਿੰਡਾ,ਗੁਰਨਾਮ ਸਿੰਘ ਚੰਡੀਗੜ,ਬਲਜੀਤ ਸਿੰਘ ਭਾਊ,ਜਥੇਦਾਰ ਬਲਵੀਰ ਸਿੰਘ ਬੈਰੋਪੁਰ,ਪਾਲ ਸਿੰਘ ਘੜੂੰਆਂ,ਗੁਰਮੀਤ ਸਿੰਘ ਟੋਨੀ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ,ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਆਉਣ ਵਾਲੀ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਮੋਹਾਲੀ ਵਿੱਚ ਲੱਖਾਂ ਸੰਗਤਾਂ ਦਾ ਇਕੱਠ ਹੋਵੇਗਾ ਅਤੇ ਉਸ ਉਪਰੰਤ ਮੁੱਖ ਮੰਤਰੀ ਦੀ ਚੰਡੀਗੜ੍ਹ ਰਹਾਇਸ਼ ਵੱਲ ਕੂਚ ਕੀਤਾ ਜਾਵੇਗਾ,ਆਗੂਆਂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕੇ ਤਾਲ-ਮੇਲ ਕਮੇਟੀ ਕੌਮੀ ਇਨਸਾਫ ਮੋਰਚਾ ਨੇ ਅੱਜ ਤੋਂ ਹੀ ਪਿੰਡਾਂ-ਸ਼ਹਿਰਾਂ ਵਿੱਚ 7 ਜਨਵਰੀ ਦੇ ਪ੍ਰੋਗਰਾਮ ਸਬੰਧੀ ਤਿਆਰੀਆਂ ਵਿੱਡ ਦਿੱਤੀਆਂ ਹਨ ਅਤੇ ਹਰ ਜਿਲ੍ਹੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਹਨ,ਇਸ ਮੌਕੇ ਆਗੂਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਕਿਸਾਨਾਂ ਦੇ ਹੱਕ ਵਿੱਚ 1 ਦਿਸੰਬਰ ਨੂੰ ਕਿਸਾਨਾਂ ਵੱਲੋਂ ਮੁੱਖ ਮੰਤਰੀ ਖਿਲਾਫ ਮੋਰਚੇ ਚ ਡਟਨ ਦਾ ਐਲਾਨ ਵੀ ਕੀਤਾ,ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਐਲਾਨ ਕਰਦਿਆਂ ਕਿਹਾ ਕੇ ਪੰਜਾਬ ਦੇ ਅੱਠ ਜਿਲਿਆਂ ਵਿੱਚ ਮੀਟਿੰਗਾਂ ਕਰਵਾਉਣ ਦੀ ਜਿੰਮੇਵਾਰੀ ਉਹ ਆਪ ਨਿਭਾਉਣਗੇ,ਅੱਗੇ ਬੋਲਦਿਆਂ ਆਗੂਆਂ ਨੇ ਕਿਹਾ ਕੇ ਅਸੀਂ ਮਹਿਸੂਸ ਕਰਦੇ ਹਾਂ ਕੇ ਪੰਜਾਬ ਦਾ ਮੁੱਖ ਮੰਤਰੀ ਸਵਿਧਾਨਹੀਣ ਅਤੇ ਗੁਲਾਮ ਬਿਰਤੀ ਕਾਰਨ ਇੱਕ ਚੰਗੇ ਰਾਜੇ ਵਾਂਗ ਆਪਣੀ ਪ੍ਰਜਾ ਨੂੰ ਸਹੀ ਰਾਹ ਅਤੇ ਇਨਸਾਫ ਨਈ ਦੇ ਸਕਦਾ ਇਹ ਪੰਜਾਬ ਦੀ ਅਣਖ ਨੂੰ ਵੰਗਾਰ ਹੈ,ਆਗੂਆਂ ਨੇ ਕਿਹਾ ਕੇ ਕੌਮੀ ਇਨਸਾਫ ਮੋਰਚਾ ਤਿੰਨ ਮੁੱਦਿਆਂ ਬੇ-ਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ,ਬੰਦੀ ਸਿੰਘਾਂ ਦੀ ਰਿਹਾਈ,ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ 22 ਮਹੀਨਿਆਂ ਤੋਂ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਲੱਗਿਆ ਹੈ,ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਈ ਸਰਕੀ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ,ਇਸ ਮੌਕੇ ਪੱਤਰਕਾਰ ਭਾਈਚਾਰੇ ਨਾਲ ਵੀ ਬੈਠਕੇ ਵਿਚਾਰ ਵਟਾਂਦਰੇ ਕੀਤੇ ਗਏ,ਹੋਰਨਾਂ ਤੋਂ ਇਲਾਵਾ ਕਰਮ ਸਿੰਘ ਚਿੱਲਾ,ਹਰਦੀਪ ਸਿੰਘ ਬਾਕਰਪੁਰ,ਪਰਵਿੰਦਰ ਸਿੰਘ ਗਿੱਲ,ਸੁਖਵਿੰਦਰ ਸਿੰਘ ਘੜੂੰਆਂ,ਹਰਿੰਦਰ ਸਿੰਘ ਘੜੂੰਆਂ,ਪਰਮਜੀਤ ਸਿੰਘ ਘੜੂੰਆਂ,ਇਕਬਾਲ ਸਿੰਘ ਘੜੂੰਆ,ਪਰਮਿੰਦਰ ਸਿੰਘ ਮਲੋਆਂ,ਚਰਨਜੀਤ ਸਿੰਘ ਚੰਨੀ,ਜੀਤ ਸਿੰਘ ਔਲਖ,ਸਾਹਬੀ ਆਈ ਟੀ ਸੈੱਲ ਅਤੇ ਦਾਊਦ ਤੋਤੇਵਾਲ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਸਾਦ, ਪ੍ਰਸ਼ਾਦ ਪਰਸ਼ਾਦਾ, ਅਤੇ ਪਰਿਸ਼ਦ ਆਦਿ ਸ਼ਬਦ ਕਿਵੇਂ ਬਣੇ?
Next articleਚੱਕਰਵਾਤੀ ਤੂਫਾਨ ‘ਫੰਗਲ’ ਅੱਜ ਟਕਰਾਏਗਾ, ਜ਼ਮੀਨ ਖਿਸਕਣ ਦੇ ਡਰੋਂ ਸਕੂਲ-ਕਾਲਜ ਬੰਦ ਪ੍ਰਸ਼ਾਸਨ ਚੇਤਾਵਨੀ