ਆਲ ਇੰਡੀਆ ਸਮਤਾ ਸੈਨਿਕ ਦਲ ਦਾ ਰਾਸ਼ਟਰੀ ਅਧਿਵੇਸ਼ਨ ਸੰਪੂਰਨ ਹੋਇਆ

ਫੋਟੋ ਕੈਪਸ਼ਨ: ਮੁੱਖ ਮਹਿਮਾਨ ਬਰਜੇਸ਼ ਕੁਮਾਰ ਭੱਟੀ, ਦਲ ਦੇ ਚੇਅਰਮੈਨ ਡਾ. ਐਚ.ਆਰ. ਗੋਇਲ ਅਤੇ ਮੰਚ 'ਤੇ ਬੈਠੇ ਕੇਂਦਰੀ ਕਮੇਟੀ ਦੇ ਅਹੁਦੇਦਾਰ

ਆਲ ਇੰਡੀਆ ਸਮਤਾ ਸੈਨਿਕ ਦਲ ਦਾ ਰਾਸ਼ਟਰੀ ਅਧਿਵੇਸ਼ਨ ਸੰਪੂਰਨ ਹੋਇਆ

ਜਲੰਧਰ (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ ਇੱਕ ਗੈਰ-ਸਿਆਸੀ, ਸੱਭਿਆਚਾਰਕ ਸੰਸਥਾ ਹੈ ਜਿਸਦੀ ਸਥਾਪਨਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੁਆਰਾ 13 ਮਾਰਚ, 1927 ਨੂੰ ਕੀਤੀ ਗਈ ਸੀ। 6 ਦਸੰਬਰ,1956 ਨੂੰ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਤੋਂ ਬਾਅਦ, ਸਮਤਾ ਸੈਨਿਕ ਦਲ ਦੀਆਂ ਗਤੀਵਿਧੀਆਂ ਲਗਭਗ ਬੰਦ ਹੋ ਗਈਆਂ ਸਨ। ਪ੍ਰਸਿੱਧ ਅੰਬੇਡਕਰਵਾਦੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਐਲ ਆਰ ਬਾਲੀ ਨੇ ਸ਼੍ਰੀ ਭਗਵਾਨ ਦਾਸ, ਡਾ. ਸੁਰਿੰਦਰ ਅਜਾਨਤ, ਧਰਮ ਦਾਸ ਚੰਦਨਖੇੜੇ, ਹਰੀਸ਼ ਚਾਂਹਦੇ ਅਤੇ ਨਾਗਪੁਰ (ਮਹਾਰਾਸ਼ਟਰ) ਦੇ ਹੋਰ ਆਪਣੇ ਅੰਬੇਡਕਰਵਾਦੀ ਸਾਥੀਆਂ ਨਾਲ ਮਿਲ ਕੇ ਸਮਤਾ ਸੈਨਿਕ ਦਲ ਨੂੰ ਮੁੜ ਸੁਰਜੀਤ ਕੀਤਾ ਅਤੇ ਇਸਨੂੰ ਰਜਿਸਟਰਡ ਕਰਵਾਇਆ। ਇਸਦਾ ਹਰ ਦੋ ਸਾਲ ਬਾਅਦ ਰਾਸ਼ਟਰੀ ਅਧਿਵੇਸ਼ਨ ਹੁੰਦਾ ਹੈ ਅਤੇ ਲੋਕਤੰਤਰੀ ਢੰਗ ਨਾਲ ਨਵੀਂ ਬੋਡੀ ਚੁਣੀ ਜਾਂਦੀ ਹੈ। ਇਸ ਬਾਰ ਆਲ ਇੰਡੀਆ ਸਮਤਾ ਸੈਨਿਕ ਦਲ ਦਾ 19ਵਾਂ ਰਾਸ਼ਟਰੀ ਅਧਿਵੇਸ਼ਨ ਦਲ ਦੇ ਸਿਖਲਾਈ ਕੇਂਦਰ ਚਿਚੋਲੀ (ਫੇਟਰੀ), ਜ਼ਿਲ੍ਹਾ ਨਾਗਪੁਰ (ਮਹਾਰਾਸ਼ਟਰ), ਵਿਖੇ ਹੋਇਆ।

ਸਟੇਜ ਸੰਬੋਧਨ ਦੇ ਨਾਲ-ਨਾਲ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀਆਂ ਮਨਮੋਹਕ ਪੇਸ਼ਕਾਰੀਆਂ, ਸ਼ਾਨਦਾਰ ਅਦਾਕਾਰੀ ਨਾਲ ਨਾਟਕ ਦਾ ਮੰਚਨ ਕੀਤਾ ਗਿਆ। ਬੁੱਧ-ਅੰਬੇਡਕਰ ਮਿਸ਼ਨ ‘ਤੇ ਆਧਾਰਿਤ ਕਵਿਤਾਵਾਂ ਦੇ ਪਾਠ ਨਾਲ, ਸਮਤਾ ਸੈਨਿਕ ਦਲ (AISSD) ਨੇ 24-25 ਦਸੰਬਰ 2023 ਨੂੰ ਆਪਣੇ ਦੋ-ਰੋਜ਼ਾ 19ਵਾਂ ਰਾਸ਼ਟਰੀ ਅਧਿਵੇਸ਼ਨ ਦਾ ਗਾਥਾ ਨਾਲ ਸਮਾਪਨ ਕੀਤਾ ਅਤੇ ਦਲ ਦਾ ਝੰਡਾ ਉਤਾਰਿਆ ਗਿਆ। ਸਮਾਪਤੀ ਸੈਸ਼ਨ ਵਿੱਚ ਸਮਾਜਿਕ ਅਤੇ ਰਾਸ਼ਟਰੀ ਹਿੱਤ ਦੇ ਕਈ ਅਹਿਮ ਫੈਸਲੇ ਲਏ ਗਏ, ਮਤੇ ਪਾਸ ਕੀਤੇ ਗਏ ਅਤੇ ਸਾਲ 2023-2025 ਲਈ ਨਵੀਂ ਕੇਂਦਰੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਅਧਿਵੇਸ਼ਨ ਵਿੱਚ ਪੰਜਾਬ ਤੋਂ 5 ਮੈਂਬਰਾਂ ਦਾ ਇੱਕ ਪ੍ਰਤੀਨਿਧੀ ਮੰਡਲ ਸੀਨੀਅਰ ਕਾਰਜਕਾਰੀ ਕਮੇਟੀ ਮੈਂਬਰ ਸ਼੍ਰੀ ਹਰਭਜਨ ਨਿਮਤਾ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ। ਇਸ ਤਰ੍ਹਾਂ ਮਹਾਰਾਸ਼ਟਰ ਰਾਜ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਜਿਵੇਂ ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਉੜੀਸਾ ਤੋਂ ਲਗਪਗ 400 ਸਮਤਾ ਸੈਨਿਕ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਅਧਿਵੇਸ਼ਨ ਨੂੰ ਸਫਲ ਬਣਾਉਣ ਲਈ ਸਭ ਨੇ ਤਨ-ਮਨ-ਧਨ ਨਾਲ ਸਹਿਯੋਗ ਦਿੱਤਾ। ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ

Previous articleਅਨੁਵਾਦਤ ਨਾਵਲ ਆਪਣੇ ਲੋਕ ਦਾ ਲੋਕ ਅਰਪਨ ਸਮਾਗਮ ਸੰਪਨ
Next articleआल इंडिया समता सैनिक दल का राष्ट्रीय अधिवेशन संपन्न