ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਲੋਕਾਂ ਨੂੰ ਕਰ ਰਹੀਆਂ ਨੇ ਗੁੰਮਰਾਹ: ਭਾਜਪਾ

ਜੰਮੂ (ਸਮਾਜ ਵੀਕਲੀ): ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ’ਤੇ ਵਰ੍ਹਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਜੰਮੂ ਕਸ਼ਮੀਰ ’ਚ ਸੰਵਿਧਾਨਕ ਕਦਰਾਂ-ਕੀਮਤਾਂ ਖ਼ਿਲਾਫ਼ ਸਾਜ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੋਵੇਂ ਪਾਰਟੀਆਂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਵੋਟਾਂ ਦੀ ਸੁਧਾਈ ਦੌਰਾਨ ਗ਼ੈਰ ਸਥਾਨਕ ਲੋਕਾਂ ਨੂੰ ਵੋਟਰ ਵਜੋਂ ਸ਼ਾਮਲ ਕਰਨ ਦੇ ਫ਼ੈਸਲੇ ਦਾ ਪੱਖ ਪੂਰਦਿਆਂ ਰੈਨਾ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਲੋਕ ਪ੍ਰਤੀਨਿਧ ਐਕਟ 1951 ਹੁਣ ਜੰਮੂ ਕਸ਼ਮੀਰ ’ਚੋਂ ਧਾਰਾ 370 ਰੱਦ ਹੋਣ ਮਗਰੋਂ ਲਾਗੂ ਹੋ ਗਿਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਨੇ ਜੰਮੂ ਕਸ਼ਮੀਰ ’ਚ ਬਸਤੀਆਂ ਵਸਾਉਣ ਦਾ ਪ੍ਰਾਜੈਕਟ ਆਰੰਭਿਆ: ਮਹਿਬੂਬਾ
Next articleਹਰਿਆਣਾ ਦੀ ਫਾਰਮਾਸਿਊਟੀਕਲਜ਼ ਕੰਪਨੀ ਉੱਤੇ ਦਵਾਈਆਂ ਬਣਾਉਣ ’ਤੇ ਰੋਕ