ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਬੰਗਾ ਦੇ ਸਕੂਲਾਂ ਵਿੱਚ, ਆਂਗਨਵਾੜੀ ਸੈਂਟਰਾਂ ਅਤੇ ਘਰਾਂ ਵਿੱਚ ਜਿਨ੍ਹਾਂ ਦੀ ਉਮਰ 1 ਸਾਲ ਤੋਂ ਲੈਕੇ 19 ਸਾਲ ਦੀ ਹੈ ਉਨ੍ਹਾਂ ਨੂੰ ਪੇਂਟ ਦੇ ਕੀੜਿਆਂ ਤੋਂ ਮੁਕਤੀ ਦੇ ਲਈ ਟੈਬਲੇਟ ਅਲਬਡਾਜੋਲ ਦਿੱਤੀਆਂ ਗਈਆਂ, ਤਾਂ ਕਿ ਬੱਚੇ ਵਿੱਚ ਖੂਨ ਦੀ ਕਮੀਂ ਨਾਂ ਹੋਵੇ , ਪੇਂਟ ਦਰਦ ਨਾਂ ਹੋਵੇ , ਕੁਪੋਸ਼ਣ ਦਾ ਸ਼ਿਕਾਰ ਨਾ ਹੋਵੇ। ਬੱਚਿਆਂ ਦਾ ਖ਼ੂਨ ਬਣੇ ਅਤੇ ਉਹ ਤੰਦਰੁਸਤ ਰਹਿਣ । ਇਸ ਵਿੱਚ ਬਾਬਾ ਗੋਲਾ ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਸਤਵੀਰ ਕੌਰ, ਮੈਡਮ ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਫੀਮੇਲ, ਮੈਡਮ ਮਨਜੀਤ ਕੌਰ, ਮੈਡਮ ਰੰਜਨਾ, ਬਲਵੀਰ ਕੌਰ ਅਤੇ ਗੁਰਦੀਪ ਕੌਰ ਏ ਐਨ ਐਮ, ਜਸਪ੍ਰੀਤ ਕੌਰ, ਸੀਮਾ ਅਤੇ ਪੂਜਾ ਸ਼ਾਮਲ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly