ਨਾਰੂ ਨੰਗਲ ਸਕੂਲ ਲਈ ਹਕੂਮਤਪੁਰੀ ਵੈਲਫੇਅਰ ਸੁਸਾਇਟੀ ਨੇ ਦਿੱਤਾ ਵੱਡਾ ਯੋਗਦਾਨ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ, ਹੁਸ਼ਿਆਰਪੁਰ ਵਿਖੇ ਹਕੂਮਤਪੁਰੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਲਦੇਵ ਸਿੰਘ, ਮਨਜੀਤ ਕੌਰ, ਸਤਨਾਮ ਸਿੰਘ, ਅਵਤਾਰ ਸਿੰਘ ਅਤੇ ਮਨਜਿੰਦਰ ਕੁਮਾਰ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਹਕੂਮਤਪੁਰੀ ਵੈਲਫੇਅਰ ਸੁਸਾਇਟੀ ਵੱਲੋਂ ਸਕੂਲ ਵਿੱਚ ਪੜ੍ਹਦੇ 20 ਲੋੜਵੰਦ ਵਿਦਿਆਰਥੀਆਂ ਦੀ ਅਪ੍ਰੈਲ 2024 ਤੋਂ ਅਗਸਤ 2024 ਤੱਕ ਕੁੱਲ ਬਣਦੀ ਫੀਸ ਦਿੱਤੀ ਗਈ। ਸੁਸਾਇਟੀ ਵੱਲੋਂ ਸਕੂਲ ਨੂੰ ਵਾਟਰ ਕੂਲਰ ਅਤੇ ਆਰ.ਓ. ਵੀ ਭੇਂਟ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਵੱਲੋਂ ਉਨ੍ਹਾਂ ਦਾ ਇਸ ਯੋਗਦਾਨ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਉਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਲਵਿੰਦਰ ਸਿੰਘ, ਭਜਨ ਸਿੰਘ, ਨਵਦੀਪ ਮਹਾਜਨ, ਐਸ.ਐਮ.ਸੀ ਕਮੇਟੀ ਦੇ ਸਾਰੇ ਮੈਂਬਰ ਅਤੇ ਸਮੂਹ ਸਟਾਫ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਉਸਾਰੀ ਮਜ਼ਦੂਰਾਂ ਦੀ ਹੋ ਰਹੀ ਖੱਜਲ ਖੁਆਰੀ ਉਨ੍ਹਾਂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰ ਰਹੀ ਹੈ – ਐੱਨ ਐੱਲ ਓ
Next articleसमाज की एकता के लिए अम्बेडकरी आंदोलन को वंचित समाज के अधिकारों के लिए आगे आना होगा