ਨਾਰੂ ਨੰਗਲ ਦੇ ਸ ਸ ਸ ਸਕੂਲ ਦਾ 68ਵੀਂ ਜੋਨਲ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
68ਵੀਂ ਜੋਨਲ ਸਕੂਲ ਖੇਡਾਂ ਜੋਕਿ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਲਲਿਤਾ ਅਰੋੜਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖਰੇਖ ਹੇਠ ਹੁਸ਼ਿਆਰਪੁਰ ਜਿਲ੍ਹੇ ਵਿੱਚ ਕਰਵਾਈਆਂ ਗਈਆਂ। ਹੁਸ਼ਿਆਰਪੁਰ ਦੇ ਸ਼ੇਰਗੜ੍ਹ ਜੋਨ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦਾ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਜਿਸ ਵਿੱਚ ਖੋ-ਖੋ ਜੋ ਕਿ ਰਿਆਤ ਬਹਰਾ ਪਬਲਿਕ ਸਕੂਲ ਦੇ ਵਿੱਚ ਕਰਵਾਈਆਂ ਗਈਆਂ। ਜਿਸ ਵਿੱਚ ਅੰਡਰ-14 ਲੜਕੇ, ਅੰਡਰ-19 ਲੜਕੇ, ਅੰਡਰ-17 ਲੜਕੀਆਂ ਨੇ ਜੋਨਲ ਸਕੂਲ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੋਕਸਿੰਗ ਦੇ ਵਿੱਚ ਜੋਕਿ ਕੇ. ਐਲ ਅਕੈਡਮੀ ਵਿੱਚ ਕਰਵਾਈ ਗਈ। ਉਸ ਵਿੱਚ ਸਕੂਲ ਨੇ 11 ਗੋਲਡ ਮੈਡਲ ਦੋ ਸਿਲਵਰ ਮੈਡਲ ਪ੍ਰਾਪਤ ਕੀਤੇ। ਤਾਈਕਵਾਂਡੋ ਅਤੇ ਕਰਾਟੇ ਦੇ ਮੁਕਾਬਲੇ ਜੋ ਕਿ ਇੰਡੋਰ ਸਟੇਡੀਅਮ ਵਿਖੇ ਦੋ ਤਰੀਕ ਨੂੰ ਕਰਵਾਏ ਗਏ ਉਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਨੇ 16 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ। ਉਸ ਤੋਂ ਬਾਅਦ ਕਿੱਕ ਬਾਕਸਿੰਗ ਖੇਡ ਦੇ ਵਿੱਚ ਸਿਮਰਨ ਨੇ ਗੋਲਡ ਮੈਡਲ ਅਤੇ ਤਾਈਕਵਾਂਡੋ ਦੇ ਵਿੱਚ ਵੀ ਉਸਨੇ ਗੋਲਡ ਮੈਡਲ ਪ੍ਰਾਪਤ ਕੀਤਾ। ਇਹਨਾਂ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਨੇ ਗੋਲਡ ਮੈਡਲ ਦੇ ਕੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਸਾਰੀ ਕਾਰਗੁਜ਼ਾਰੀ ਦਾ ਸਿਹਰਾ ਲੈਕਚਰਾਰ ਸੁਰਜੀਤ ਸਿੰਘ ਅਤੇ ਪੂਰੇ ਸਟਾਫ ਨੂੰ ਜਾਂਦਾ ਹੈ। ਸਵੇਰ ਦੀ ਸਭਾ ਦੇ ਵਿੱਚ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਥਾਨਕ ਸਰਕਾਰੀ ਕਾਲਜ ਵਿੱਚ “ਹਰ ਘਰ ਤਿਰੰਗਾ” ਨਾਲ ਸਬੰਧਿਤ ਸਮਾਰੋਹ ਕਰਵਾਏ ਗਏ
Next articleਦਲਿਤ ਅੱਤਿਆਚਾਰ ਲਈ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਨਾ ਭੇਜਣਾ ਉੱਚ ਸਿਆਸੀ ਦਬਾਅ ਦਾ ਇਸ਼ਾਰਾ ਕਰਦਾ – ਪੇਂਡੂ ਮਜ਼ਦੂਰ ਆਗੂ