ਕਥਾਵਾਚਕ ਭਾਈ ਖਜ਼ਾਨ ਸਿੰਘ ਕੈਨੇਡਾ ਪੁੱਜੇ: ਵੈਨਕੂਵਰ ਏਅਰਪੋਰਟ ‘ਤੇ ਨਿੱਘਾ ਸਵਾਗਤ

ਕੈਨੇਡਾ ਫੇਰੀ ‘ਤੇ ਆਏ ਕਥਾਵਾਚਕ ਭਾਈ ਖ਼ਜ਼ਾਨ ਸਿੰਘ ਢੱਡੇ ਅਤੇ ਗੁਰੂ ਘਰ ਦੇ ਹੋਰ ਅਹੁਦੇਦਾਰ।

ਵੈਨਕੂਵਰ,  (ਸਮਾਜ ਵੀਕਲੀ) (ਮਲਕੀਤ ਸਿੰਘ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਉੱਘੇ ਕਥਾਵਾਚਕ ਭਾਈ ਖ਼ਜ਼ਾਨ ਸਿੰਘ ਢੱਡੇ ਕੈਨੇਡਾ ਫੇਰੀ ਦੌਰਾਨ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਕੁਝ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਭਾਈ ਖ਼ਜ਼ਾਨ ਸਿੰਘ ਢੱਡੇ ਆਪਣੀ ਫੇਰੀ ਦੌਰਾਨ ਵੈਨਕੂਵਰ ਸਥਿਤ ਗੁ. ਖਾਲਸਾ ਦਰਬਾਰ  ਵਿਖੇ ਆਪਣੇ ਤਹਿਸ਼ੁਦਾ ਪ੍ਰੋਗਰਾਮ ਤਹਿਤ  ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ।ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ‘ਚ ਪ੍ਰਧਾਨ ਭਾਈ ਅਮਰਜੀਤ ਸਿੰਘ, ਵਾਇਸ ਪ੍ਰਧਾਨ ਭਾਈ ਸਰਦੂਲ ਸਿੰਘ, ਹੈੱਡ ਗ੍ਰੰਥੀ ਗਿ: ਸੁਖਵੰਤ ਸਿੰਘ ਆਦਿ ਦੇ ਨਾਮ ਵਰਨਣਯੋਗ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੀਡਰਸ਼ਿਪ_ਟ੍ਰੇਨਿੰਗ_ਪ੍ਰੋਗਰਾਮ_ਬਸਪਾ_ਪੰਜਾਬ
Next articleਪੰਜਾਬ ਪੱਧਰੀ ਖੇਡਾਂ ਵਿੱਚ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ