* ਫੈਕਟਰੀ ਮਾਲਕ ਵੱਲੋਂ ਮੁੰਹ ਕਾਲਾ ਕਰਨ ਵਾਲੀ ਘਟਨਾ ਨੂੰ ਮਜ਼ਦੂਰ ਜਮਾਤ ਕਦੇਂ ਬਰਦਾਸ਼ਤ ਨਹੀਂ ਕਰੇਗੀ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਲਾਲ ਝੰਡਾ ਬਜਾਜ ਸੰਨਜ ਮਜ਼ਦੂਰ ਯੂਨੀਅਨ ਵੱਲੋਂ ਕਾ.ਪ੍ਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਕਾ.ਜਗਦੀਸ਼ ਚੰਦ ਜ਼ਿਲ੍ਹਾ ਜਨਰਲ ਸੈਕਟਰੀ ਦੀ ਅਗਵਾਈ ਵਿੱਚ 76ਵਾਂ ਗਣਤੰਤਰ ਦਿਵਸ ਫੋਕਲ ਪੁਆਇੰਟ ਵਿਖੇ ਮਨਾਇਆ ਗਿਆ। ਇਸ ਮੌਕੇ ਕਾ. ਜਗਦੀਸ਼ ਚੰਦ ਨੇ ਕਿਹਾ ਕਿ ਅੱਜ ਦੇਸ਼ ਦੇ 76ਵੇਂ ਗਣਤੰਤਰ ਮੌਕੇ ਅਗਰ ਗੱਲ ਕੀਤੀ ਜਾਵੇ ਮਜ਼ਦੂਰ ਜਮਾਤ ਦੀ ਤਾਂ ਉਹ ਅੱਜ ਵੀ ਵੱਡੀਆਂ ਔਕੜਾਂ ਵਿਚੋਂ ਦੀ ਗੁਜਰ ਰਿਹਾ ਹੈ । ਕੇਂਦਰ ਅਤੇ ਪੰਜਾਬ ਸਰਕਾਰ ਮਜਦੂਰ ਮਾਰੂ ਨੀਤੀਆਂ ਦਾ ਰਾਹ ਅਪਣਾ ਕੇ ਉਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਐਨ ਡੀ ਏ ਦੀ ਕੇਂਦਰ ਸਰਕਾਰ ਮਜ਼ਦੂਰ ਜਮਾਤ ਵੱਲੋਂ ਵੱਡੀ ਜੱਦੋ-ਜਹਿਦ ਤੋਂ ਬਾਅਦ ਪ੍ਰਾਪਤ ਕੀਤੇ 44 ਕਾਨੂੰਨਾਂ ਨੂੰ ਤੋੜ ਕੇ 4 ਕੋਡ ਬਿੱਲ ਲਾਗੂ ਕਰਨ ਦਾ ਐਲਾਨ ਕਰ ਚੁੱਕੀ ਹੈ ਜਿਸ ਨੂੰ ਮਜ਼ਦੂਰ ਜਮਾਤ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਉਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਿੱਜੀਕਰਨ ਤੇ ਰੋਕ ਲਗਾਈ ਜਾਵੇ, ਫੈਕਟਰੀਆਂ, ਭੱਠਿਆਂ ਅਤੇ ਸਕਿਉਰਿਟੀ ਏਜੰਸੀਆਂ ਅੰਦਰ ਠੇਕੇਦਾਰੀ ਪ੍ਰਥਾ ਖਤਮ ਕਰਕੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ । ਕਾ. ਜਗਦੀਸ਼ ਚੰਦ ਨੇ ਪਿਛਲੇ ਦਿਨੀਂ ਲੁਧਿਆਣਾ ਵਿੱਚ ਇੱਕ ਫੈਕਟਰੀ ਮਾਲਕ ਵੱਲੋਂ ਆਪਣੇ ਵਰਕਰਾਂ ਜਿਨ੍ਹਾਂ ਵਿੱਚ ਔਰਤ, ਬੱਚੇ ਵੀ ਸ਼ਾਮਲ ਸਨ ਦਾ ਮੂੰਹ ਕਾਲਾ ਕਰਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਇਸ ਘਟਨਾ ਨੂੰ ਮਜ਼ਦੂਰ ਜਮਾਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਕਾ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ ਜਮਹੂਰੀ ਤੇ ਤਾਨਾਸ਼ਾਹੀ ਤੁਗਲਕੀ ਫੁਰਮਾਨ ਤੁਰੰਤ ਰੱਦ ਅਤੇ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਮੇਂ ਦੀਆਂ ਸਰਕਾਰਾਂ ਮਜ਼ਦੂਰਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ । ਇਸ ਮੌਕੇ ਬਲਰਾਮ ਸਿੰਘ, ਦੇਵ ਰਾਜ ਵਰਮਾ, ਅਬਦੇਸ਼ ਪਾਂਡੇ, ਰਾਮ ਧਨੀ, ਤਹਿਸੀਲਦਾਰ, ਸ਼ੁਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਅਮਰਦੀਪ, ਹਰਜੀਤ ਸਿੰਘ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ, ਨੇ ਵੀ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj